ਖੇਤਰੀ ਪ੍ਰਤੀਨਿਧ
ਪਟਿਆਲਾ, 25 ਫ਼ਰਵਰੀ
ਨਗਰ ਨਿਗਮ ਨੇ ਸੀਵਰੇਜ ਲਾਈਨ ਵਿਚ ਗੋਹਾ ਅਤੇ ਪਸ਼ੂਆਂ ’ਤੇ ਆਧਾਰਿਤ ਡੇਅਰੀ ਵਿਚਲਾ ਹੋਰ ਕੂੜਾ ਕਰਕਟ ਆਦਿ ਸੁੱਟਣ ਵਾਲੇ ਇੱਕ ਡੇਅਰੀ ਮਾਲਕ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਲਾਲ ਵਿਸ਼ਵਾਸ ਦੀ ਸ਼ਿਕਾਇਤ ’ਤੇ ‘ਪਬਲਿਕ ਪ੍ਰਾਪਰਟੀ ਪ੍ਰੀਵੈਨਸ਼ਨ ਐਕਟ ਆਫ਼ ਡੈਮੇਜ ਐਕਟ 1985’ ਦੀ ਧਾਰਾ 3 ਤਹਿਤ ਥਾਣਾ ਕੋਤਵਾਲੀ ਪਟਿਆਲਾ ਵਿੱਚ ਇਹ ਕੇਸ ਕਮਲਜੀਤ ਸਿੰਘ ਨਾਮ ਦੇ ਵਿਅਕਤੀ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਮੇਅਰ ਨੇ ਦੱਸਿਆ ਕਿ ਨਿਗਮ ਵੱਲੋਂ ਇੱਕ ਅਕਤੂਬਰ ਤੱਕ ਸਾਰੀਆਂ ਡੇਅਰੀਆਂ ਸ਼ਹਿਰ ’ਚੋਂ ਬਾਹਰ ਕੱਢਣ ਦਾ ਟੀਚਾ ਮਿਥਿਆ ਹੈ।