ਖੇਤਰੀ ਪ੍ਰਤੀਨਿਧ
ਪਟਿਆਲਾ, 9 ਜਨਵਰੀ
ਪਟਿਆਲਾ ਜ਼ਿਲ੍ਹੇ ਵਿੱਚੋਂ ਚੁਣੇ ਜਾਣ ਵਾਲੇ ਅੱਠ ਵਿਧਾਇਕਾਂ ਦੀ ਕਿਸਮਤ ਦਾ ਫ਼ੈਸਲਾ ਪੰਦਰਾਂ ਲੱਖ ਵੋਟਰ ਕਰਨਗੇ। ਕਿਉਂਕਿ ਇਨ੍ਹਾਂ 8 ਹਲਕਿਆਂ ਵਿਚਲੇ ਕੁੱਲ ਵੋਟਰਾਂ ਦੀ ਗਿਣਤੀ 1560051 ਹੈ। ਇਨ੍ਹਾਂ ਵਿੱਚੋਂ 784974 ਪੁਰਸ਼, 716520 ਮਹਿਲਾਵਾਂ ਹਨ। ਇਸ ਤਰ੍ਹਾਂ ਮਹਿਲਾਵਾਂ ਦੇ ਮੁਕਾਬਲੇ 78454 ਪੁਰਸ਼ ਵੋਟਰ ਵੱਧ ਹਨ। ਜਦੋਂਕਿ 60 ਥਰਡ ਜੈਂਡਰ ਹਨ ਤੇ ਨੌਕਰੀ ਪੇਸ਼ੇ ਵਾਲੇ ਵੋਟਰਾਂ ਦੀ ਗਿਣਤੀ 4497 ਹੈ। ਜੇ ਹਲਕਾਵਾਰ ਵੋਟਰਾਂ ਦੀ ਗਿਣਤੀ ’ਤੇ ਝਾਤ ਮਾਰੀਏ, ਤਾਂ ਪਟਿਆਲਾ ਦਿਹਾਤੀ ਹਲਕੇ ’ਚ ਸਭ ਤੋਂ ਵੱਧ, 222745 ਵੋਟਰ ਹਨ। ਜਿਨ੍ਹਾਂ ਵਿੱਚੋਂ 114868 ਪੁਰਸ਼, 107449 ਮਹਿਲਾਵਾਂ, 9 ਥਰਡ ਜੈਡਰ ਤੇ 419 ਨੌਕਰੀਪੇਸ਼ਾ ਹਨ। ਸਨੌਰ ਹਲਕੇ ’ਚ 221858 ਵੋਟਰ ਹਨ। ਇਨ੍ਹਾਂ ਵਿੱਚੋਂ ਪੁਰਸ਼ 116507, ਮਹਿਲਾਵਾਂ 104704, ਥਰਡ ਜੈਡਰ 4 ਤੇ ਨੌਕਰੀਪੇਸ਼ਾ 643 ਹਨ। ਵੋਟਾਂ ਦੀ ਗਿਣਤੀ ਦੇ ਪੱਖ ਤੋਂ ਤੀਜੇ ਸਥਾਨ ’ਤੇ ਸਮਾਣਾ ਹਲਕਾ ਹੈ। ਇਥੇ ਵੋਟਰਾਂ ਦੀ ਕੁੱਲ ਦੀ ਗਿਣਤੀ 191954 ਹੈ। ਜਿਨ੍ਹਾਂ ’ਚ ਪੁਰਸ਼ 99447 ਤੇ ਮਹਿਲਾਵਾਂ 91822 ਹਨ। ਥਰਡ ਜੈਂਡਰ 6 ਤੇ ਨੌਕਰੀਪੇਸ਼ੇ ਵਾਲੇ 669 ਵੋਟਰ ਹਨ। ਨਾਭਾ ਦਾ ਚੌਥਾ ਸਥਾਨ ਆਉਂਦਾ ਹੈ। ਇਥੇ ਕੁੱਲ 183999 ਵੋਟਰ ਹਨ। ਜਿਨ੍ਹਾਂ ’ਚੋਂ 95594 ਪੁਰਸ਼ ਤੇ 87712 ਮਹਿਲਾਵਾਂ ਹਨ। ਥਰਡ ਜੈਂਡਰ 7 ਤੇ ਨੌਕਰੀਪੇਸ਼ੇ ਵਾਲ਼ੇ 686 ਹਨ।
ਸ਼ੁਤਰਾਣਾ ’ਚ ਕੁੱਲ 181684 ਵੋਟਰਾਂ ’ਚੋਂ ਪੁਰਸ਼ 94395, ਮਹਿਲਾਵਾਂ 86483 ਹਨ। ਇਥੇ 6 ਥਰਡ ਜੈਂਡਰ ਤੇ 800 ਨੌਕਰੀ ਪੇਸ਼ੇ ਵਾਲ਼ੇ ਵੋਟਰ ਹਨ। ਰਾਜਪੁਰਾ ’ਚ ਵੋਟਰਾਂ ਦੀ ਗਿਣਤੀ 180104 ਹੈ। ਪੁਰਸ਼ 94519, ਮਹਿਲਾਵਾਂ 85114, ਥਰਡ ਜੈਂਡਰ 6 ਤੇ ਨੌਕਰੀਪੇਸ਼ਾ 465 ਹੈ। ਘਨੌਰ ’ਚ 163571 ਵੋਟਰਾਂ ਵਿੱਚੋਂ 87462 ਪੁਰਸ਼,75497 ਮਹਿਲਾਵਾਂ ਤੇ 612 ਨੌਕਰੀਪੇਸ਼ੇ ਹਨ। ਜਦੋਂਕਿ ਪਟਿਆਲਾ ਸ਼ਹਿਰ ਸਭ ਤੋਂ ਘੱਟ, 160136 ਵੋਟਰਾਂ ਵਾਲ਼ਾ ਹਲਕਾ ਹੈ। ਜਿਨ੍ਹਾਂ ਵਿਚੋਂ 82182 ਪੁਰਸ਼, 77739 ਮਹਿਲਾਵਾਂ, 12 ਥਰਡ ਜੈਂਡਰ ਤੇ 203 ਨੌਕਰੀ ਪੇਸ਼ੇ ਵਾਲ਼ੇ ਵੋਟਰ ਹਨ।
30 ਤੋਂ 39 ਸਾਲ ਦੇ ਨੇ ਸਭ ਤੋਂ ਵੱਧ ਵੋਟਰ
ਸਰਕਾਰੀ ਪੱਧਰ ’ਤੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਜੇ ਵੋਟਰਾਂ ਦੀ ਉਮਰ ਵਾਰ ਵੰਡ ਕੀਤੀ ਜਾਵੇ, ਤਾਂ ਇਨ੍ਹਾਂ ਵਿਚੋਂ ਸਭ ਤੋਂ ਵੱਧ ਗਿਣਤੀ 30 ਤੋਂ 39 ਸਾਲਾਂ ਦੇ ਵੋਟਰਾਂ ਦੀ ਹੈ। ਇਸ ਵਰਗ ਦੇ ਜ਼ਿਲ੍ਹੇ ਭਰ ਵਿਚ411461 ਵੋਟਰ ਹਨ। ਉਂਜ 18 ਤੋਂ 19 ਸਾਲਾਂ ਦੇ ਵੋਟਰਾਂ ਦੀ ਗਿਣਤੀ 17859, 20 ਤੋਂ 29 ਸਾਲ ਤੱਕ ਦੇ ਵੋਟਰਾਂ ਦੀ ਗਿਣਤੀ 277269 ਹੈ। 30 ਤੋਂ 39 ਸਾਲਾਂ ਦੇ 411461 ਵੋਟਰ ਹਨ। ਜਦੋਂਕਿ 40 ਤੋਂ 49 ਸਾਲ ਤੱਕ ਦੇ 299512 ਵੋਟਰ ਹਨ। ਇਸੇ ਤਰ੍ਹਾਂ 50 ਤੋਂ 59 ਸਾਲ ਦੇ ਵੋਟਰਾਂ ਦੀ ਗਿਣਤੀ 230010, 60 ਤੋਂ 69 ਦੇ 142325, 70 ਤੋਂ 79 ਦੇ 85823, 90 ਤੋਂ 99 ਸਾਲ ਤੱਕ ਦੇ 5000 ਵੋਟਰ ਹਨ। ਜਦੋਂਕਿ ਸੌ ਸਾਲਾਂ ਤੋਂ ਉਪਰਲੇ ਵੋਟਰਾਂ ਦੀ ਗਿਣਤੀ 518 ਦੱਸੀ ਗਈ ਹੈ।