ਪੱਤਰ ਪ੍ਰੇਰਕ
ਸਮਾਣਾ, 8 ਜਨਵਰੀ
ਇੱਥੋਂ ਦੀ ਪੁਲੀਸ ਨੇ ਪੁਰਾਣੀ ਰੰਜਿਸ਼ ਦੇ ਮੱਦੇਨਜ਼ਰ ਘਰ ਵਿਚ ਦਾਖ਼ਲ ਹੋ ਕੇ ਪਿਤਾ, ਪੁੱਤਰਾਂ ਅਤੇ ਰਿਸ਼ਤੇਦਾਰ ਔਰਤ ਦੀ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਥਾਣਾ ਸਦਰ ਦੀ ਪੁਲੀਸ ਨੇ ਅੱਠ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਗੁਰਤੇਜ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਕਾਨਗੜ੍ਹ ਭੂਤਨਾ ਅਨੁਸਾਰ 6 ਜਨਵਰੀ ਨੂੰ ਮੁਲਜ਼ਮਾਂ ਨੇ ਘਰ ਅੰਦਰ ਦਾਖਲ ਹੋ ਕੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ ਗਈ। ਜਦੋਂ ਉਹ ਆਪਣੇ ਭਰਾ ਨਿਰਮਲ ਸਿੰਘ ਦੇ ਨਾਲ ਘਰ ਪਹੁੰਚਿਆ ਤਾਂ ਮੁਲਜ਼ਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਨੂੰ ਛੁਡਵਾਉਣ ਆਈ ਉਸ ਦੀ ਮਾਸੀ ਹਰਦੇਵ ਕੌਰ ਦੀ ਵੀ ਮੁਲਜ਼ਮਾਂ ਨੇ ਕੁੱਟਮਾਰ ਕੀਤੀ।