ਹਰਦੀਪ ਸਿੰਘ ਭੰਗੂ
ਭਾਦਸੋਂ, 16 ਅਪਰੈਲ
ਅਨਾਜ ਮੰਡੀ ਭਾਦਸੋਂ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਕਣਕ ਦੀ ਸਰਕਾਰੀ ਖਰੀਦ ਨਾ ਹੋਣ ਅਤੇ ਬਾਰਦਾਨੇ ਦੀ ਘਾਟ ਹੋਣ ਕਾਰਨ ਰੋਸ ਧਰਨਾ ਦਿੱਤਾ ਗਿਆ ਅਤੇ ਸੜਕ ਉਤੇ ਆਵਾਜਾਈ ਰੋਕ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਸੂਬਾ ਆਗੂ ਰਾਮ ਸਿੰਘ ਮਟੋਰੜਾ, ਜਗਮੇਲ ਸਿੰਘ ਜ਼ਿਲ੍ਹਾ ਸਕੱਤਰ, ਗੁਰਬਚਨ ਸਿੰਘ ਕਨਸੂਹਾ ਮੀਤ ਪ੍ਰਧਾਨ, ਦਰਸ਼ਨ ਸਿੰਘ ਧਾਰਨੀ ਨੇ ਕਿਹਾ ਕਿ ਕਣਕ ਦੇ ਦਾਣੇ ਦਾਣੇ ਖਰੀਦਣ ਦਾ ਢੰਡੋਰਾ ਪਿੱਟਣ ਵਾਲੀ ਸੂਬਾ ਸਰਕਾਰ ਅਤੇ ਕਿਸਾਨੀ ਹਿਤੈਸ਼ੀ ਕਹਾਉਣ ਵਾਲੀ ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਕਰਨਾ ਤਾਂ ਇੱਕ ਪਾਸੇ ਅਜੇ ਤੱਕ ਬਾਰਦਾਨੇ ਦੀ ਘਾਟ ਨੂੰ ਹੀ ਪੂਰਾ ਨਹੀਂ ਕੀਤਾ।