ਪਟਿਆਲਾ (ਖੇਤਰੀ ਪ੍ਰਤੀਨਿਧ): ਕੇਂਦਰ ਦੀ ਅਗਨੀਪਥ ਸਕੀਮ ਦੇ ਵਿਰੋਧ ਵਿੱਚ ਮੁਲਾਜ਼ਮਾਂ ਨੇ ਮੀਟਿੰਗਾਂ, ਨੁੱਕੜ ਮੀਟਿੰਗਾਂ ਅਤੇ ਜਨ ਸਭਾਵਾਂ ਸਮੇਤ ਮਤੇ ਪਾ ਕੇ ਕੇਂਦਰ ਦੀ ਇਸ ਕਾਰਵਾਈ ਨੂੰ ਨਵਾਂ ਲੋਕ ਮਾਰੂ ਫ਼ੈਸਲਾ ਕਰਾਰ ਦਿੱਤਾ। ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਦਰਸ਼ਨ ਸਿੰਘ ਲੁਬਾਣਾ, ਜਗਮੋਹਨ ਸਿੰਘ ਨੌਲੱਖਾ, ਮਾਧੋ ਰਾਹੀ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਸੂਰਜ ਯਾਦਵ, ਬੰਸੀ ਲਾਲ, ਇੰਦਰਪਾਲ ਵਾਲੀਆ, ਪ੍ਰਕਾਸ਼ ਸਿੰਘ ਲੁਬਾਣਾ, ਗੁਰਵਿੰਦਰ ਗੋਲਡੀ, ਸੰਦੀਪ ਸਿੰਘ, ਤਰਲੋਚਨ ਮਾੜੂ, ਲਖਵੀਰ ਸਿੰਘ, ਵੈਧ ਪ੍ਰਕਾਸ਼, ਤਰਲੋਚਨ ਮੰਡੋਲੀ, ਅਨਿਲ ਕੁਮਾਰ, ਅਮਰੀਕ ਸਿੰਘ, ਜਗਮੇਲ ਸਿੰਘ ਤੇ ਹਰਵਿੰਦਰ ਸਿੰਘ ਆਦਿ ਸਮੇਤ ਕਈ ਹੋਰਨਾ ਨੇ ਇਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ।