ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੱਤ ਕੰਟਰੋਲ ਰੂਮ ਸਥਾਪਿਤ

ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੱਤ ਕੰਟਰੋਲ ਰੂਮ ਸਥਾਪਿਤ

ਸਰਬਜੀਤ ਸਿੰਘ ਭੰਗੂ

ਪਟਿਆਲਾ, 20 ਜੂਨ

ਬਰਸਾਤਾਂ ਦੇ ਮੌਸਮ ’ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਪਟਿਆਲਾ ਜ਼ਿਲ੍ਹੇ ’ਚ ਸੱਤ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਜ਼ਿਲ੍ਹਾ ਪੱਧਰ ’ਤੇ ਸਥਾਪਤ ਕੀਤੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2350550, ਵੱਟਸਐਪ ਨੰਬਰ 62843-57500 ਅਤੇ ਈ.ਮੇਲ. ਆਈ.ਡੀ. floodpatiala@gmail.com ਹੈ।

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਤਹਿਸੀਲ ਪੱਧਰ ’ਤੇ ਵੀ ਹੜ੍ਹਾਂ ਸਬੰਧੀ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਤਹਿਸੀਲ ਪਟਿਆਲਾ ਵਿਖੇ ਸਥਾਪਤ ਕੀਤੇ ਹੜ੍ਹ ਕੰਟਰੋਲ ਰੂਮ ਦਾ ਟੈਲਫੋਨ ਨੰਬਰ 0175-2311321 ਅਤੇ ਈ.ਮੇਲ ਆਈ.ਡੀ. patialatehsildar@gmail. com, ਤਹਿਸੀਲ ਦੂਧਨਸਾਧਾਂ ਲਈ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2632615 ਅਤੇ ਈ.ਮੇਲ. ਆਈ.ਡੀ. dudhansadhantehsil@gmail. com, ਤਹਿਸੀਲ ਰਾਜਪੁਰਾ ਵਿਖੇ ਸਥਾਪਤ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01762-224132 ਅਤੇ ਈ.ਮੇਲ.ਆਈ.ਡੀ. tehsildar. rjp@ gmail. com ਇਸੇ ਤਰ੍ਹਾਂ ਨਾਭਾ ਤਹਿਸੀਲ ਵਿਖੇ ਸਥਾਪਤ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01765-220654 ਅਤੇ ਈ.ਮੇਲ. ਆਈ.ਡੀ. tehsilofficenabha@gmail. com, ਤਹਿਸੀਲ ਸਮਾਣਾ ਲਈ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-221190 ਅਤੇ ਈ.ਮੇਲ. ਆਈ.ਡੀ sub.registrarsamana@ gmail. com ਜਦਕਿ ਪਾਤੜਾਂ ਤਹਿਸੀਲ ਦੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01764-243403 ਅਤੇ ਈ.ਮੇਲ. ਆਈ.ਡੀ. tehsilofficepatran@gmail.com ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬਰਸਤਾਂ ਦੌਰਾਨ ਹੜ੍ਹਾਂ ਬਾਰੇ ਕੋਈ ਸੂਚਨਾ ਲੈਣ ਜਾਂ ਦੇਣ ਲਈ ਉਕਤ ਕੰਟਰੋਲ ਰੂਮਾਂ ’ਤੇ ਰਾਬਤਾ ਸਾਧਿਆ ਜਾਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All