ਖੇਤਰੀ ਪ੍ਰਤੀਨਿਧ
ਪਟਿਆਲਾ, 22 ਮਈ
ਮਾਰਕੀਟ ਕਮੇਟੀ ਪਟਿਆਲਾ ਦੇ ਮੁਲਾਜ਼ਮਾਂ ਵੱਲੋਂ ਮਜ਼ਦੂਰ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਝੰਡਾ ਲਹਿਰਾਉਣ ਲਈ ਦਫਤਰ ਦੇ ਮੇਨ ਗੇਟ ’ਤੇ ਇਕੱਤਰਤਾ ਕੀਤੀ। ਝੰਡਾ ਲਹਿਰਾਉਣ ਦੀ ਰਸਮ ਮਾਰਕੀਟ ਕਮੇਟੀ ਦੇ ਸਕੱਤਰ ਪਰਮਪਾਲ ਸਿੰਘ ਖਹਿਰਾ, ਜਥੇਬੰਦੀ ਦੇ ਆਗੂ ਜਗਮੋਹਨ ਨੋਲੱਖਾ,ਅਮਰੀਕ ਸਿੰਘ, ਬਲਜਿੰਦਰ ਸਿੰਘ, ਮਾਧੋ ਲਾਲ ਰਾਹੀ ਨੇ ਸਾਂਝੇ ਤੌਰ ’ਤੇ ਅਦਾ ਕੀਤੀ। ਇਸ ਮੌਕੇ ਹੀ ਮਜ਼ਦੂਰ ਦਿਹਾੜੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਮੌਕੇ ’ਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਕਰਨ ’ਤੇ ਜ਼ੋਰ ਦਿੱਤਾ ਗਿਆ। ਇਨ੍ਹਾਂ ਮੰਗਾਂ ’ਚ 2004 ਦੀ ਬੰਦ ਕੀਤੀ ਪੈਨਸ਼ਨ ਦੀ ਬਹਾਲੀ, ਕੰਟਰੈਕਟ, ਦਿਹਾੜੀਦਾਰ, ਆਊਟ ਸੋਰਸ ਸਮੇਤ ਪਾਰਟ ਟਾਇਮ ਕਰਮੀਆਂ ਨੂੰ ਪੱਕਾ ਕਰਨਾ। ਘੱਟੋ ਘੱਟ ਉਜਰਤਾ 21 ਹਜ਼ਾਰ ਰੁਪਏ ਕਰਨ। ਸਰਕਾਰੀ ਨੌਕਰੀਆਂ ਵਿੱਚ ਚੌਥਾ ਦਰਜਾ ਦੀ ਰੈਗੂਲਰ ਭਰਤੀ ਕਰਨ ’ਤੇ ਵੀ ਜੋਰ ਦਿੱਤਾ ਗਿਆ। ਪਿਛਲੀਆਂ ਸਰਕਾਰਾਂ ਵੱਲੋਂ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨ ’ਤੇ ਵੀ ਜੋਰ ਦਿੱਤਾ ਗਿਆ ਹੈ। ਸਰਕਾਰੀ ਅਤੇ ਅਰਧਸਰਕਾਰੀ ਅਦਾਰਿਆਂ ਵਿਚੋਂ ਠੇਕੇਦਾਰੀ ਪ੍ਰਥਾ ਮੁਕੰਮਲ ਤੌਰ ’ਤੇ ਖਤਮ ਕੀਤਾ ਜਾਵੇ ਅਤੇ ਆਊਟਸੋਰਸ ਕਾਮਿਆਂ ਨੂੰ ਵਿਭਾਗਾਂ ਅਧੀਨ ਲਿਆਂਦਾ ਜਾਵੇ।