ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਕਤੂਬਰ
ਦੀ ਕਲਾਸ ਫੋਰ ਗੌਰਮਿਟ ਐਂਪਲਾਈਜ਼ ਯੂਨੀਅਨ (ਪਸ਼ੂ ਪਾਲਣ ਵਿਭਾਗ ਪਟਿਆਲਾ) ਦਾ ਇਜਲਾਸ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਦੋ ਦਹਾਕਿਆਂ ਤੋਂ ਕੰਮ ਕਰਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਲੈ ਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਨਾਲ ਮੀਟਿੰਗ ਕੀਤੀ ਗਈ। ਸ੍ਰੀ ਲੁਬਾਣਾ ਨੇ ਦੱਸਿਆ ਕਿ ਇਸ ਦੌਰਾਨ ਦਿਹਾੜੀਦਾਰ ਕਾਮਿਆਂ ਨੂੰ ਪੱਕਾ ਕਰਨ, ਦਰਜਾ ਚਾਰ ਨੂੰ ਵਰਦੀਆਂ ਦੇਣ, ਜੀ.ਪੀ.ਫੰਡ, ਜੀ.ਆਈ.ਐਸ. ਦੀਆਂ ਬੈਲਸ ਸਲਿੱਪਾਂ ਦੇਣ, 4, 9 ਅਤੇ 14 ਸਾਲਾ ਸਟੋਪਅਪ ਦੇਣ, ਪੈਨਸ਼ਨ ਕੇਸ ਸਮੇਂ ਸਿਰ ਤਿਆਰ ਕਰਵਾਉਣ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਅਦਾਇਗੀਆਂ ਸਮੇਂ ਸਿਰ ਕਰਨ ਵਰਗੇ ਦਰਜਨ ਭਰ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਪਸ਼ੂ ਪਾਲਣ ਜ਼ਿਲ੍ਹਾ ਸਬ ਕਮੇਟੀ ਦੇ ਆਹੁਦੇਦਾਰਾਂ ਦੀ ਚੋਣ ਕੀਤੀ ਗਈ,ਜਿਸ ਵਿੱਚ ਸਰਬਸੰਮਤੀ ਨਾਲ ਚੇਅਰਮੈਨ ਗੱਜਣ ਸਿੰਘ, ਪ੍ਰਧਾਨ ਇੰਦਰ ਪਾਲ ਸਿੰਘ ਵਾਲੀਆ, ਸੀਨੀਅਰ ਮੀਤ ਪ੍ਰਧਾਨ ਮੰਗੂ ਨੈਣਾ, ਮੀਤ ਪ੍ਰਧਾਨ ਨਾਜਰ ਸਿੰਘ ਗਿੱਲ, ਰਣਬੀਰ ਸਹੋਤਾ (ਜੁਗਨੂੰ) ਮੁੱਖ ਸਲਾਹਕਾਰ ਦੁਬਰੀ ਯਾਦਵ, ਖਜ਼ਾਨਚੀ ਕਮਲੇਸ਼ ਕੁਮਾਰ ਤੇ ਰਾਮ ਕੁਮਾਰ, ਜਨਰਲ ਸਕੱਤਰ ਜਸਪ੍ਰੀਤ ਸਿੰਘ, ਪ੍ਰਚਾਰ ਸਕੱਤਰ ਰਾਜੀਵ ਕੁਮਾਰ, ਸਤਪਾਲ ਸਿੰਘ ਸ਼ਾਮਲ ਹਨ।