ਖੇਤਰੀ ਪ੍ਰਤੀਨਿਧ
ਪਟਿਆਲਾ, 24 ਅਪਰੈਲ
ਇੱਥੇ ਮਾਤਾ ਕੁਸ਼ਲਿਆ ਹਸਪਤਾਲ ਕੰਪਲੈਕਸ ਵਿੱਚ ਚੌਥਾ ਦਰਜਾ, ਕੰਟਰੈਕਟ ਅਤੇ ਆਊਟ ਸੋਰਸਿਜ਼ ਮੁਲਾਜ਼ਮਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਸਰਵਿਸਿਜ ਫੈਡਰਸ਼ਨ ਦੇ ਪ੍ਰਧਾਨ ਫੈਡਰੇਸ਼ਨ ਪ੍ਰਧਾਨ ਜਗਮੋਹਨ ਨੋਲੱਖਾ ਸਮੇਤ ਹੋਰ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਚੌਥਾ ਦਰਜਾ, ਕੰਟਰੈਕਟ, ਡੇਲੀਵੇਜਿਜ਼, ਆਊਟ ਸੋਰਸ ਅਤੇ ਪਾਰਟ ਟਾਈਮ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਖਾਸ ਕਰਕੇ ਅਪਰੈਲ ਮਹੀਨੇ ’ਚ ਬੱਚਿਆਂ ਦੀ ਦਾਖਲਾ ਫੀਸੀ, ਨਵੀਂਆਂ ਕਾਪੀਆਂ ਕਿਤਾਬਾਂ ਤੇ ਵਰਦੀਆਂ ਸਮੇਤ ਮੁਲਾਜ਼ਮਾਂ ਨੇ ਢਿੱਡ ਭਰਨ ਲਈ ਕਣਕ ਦੀ ਖਰੀਦੋ ਫਰੋਖਤ ਵੀ ਕਰਨੀ ਹੁੰਦੀ ਹੈ। ਇਸ ਕਰਕੇ ਇਹ ਸਭ ਤੋਂ ਖਰਚੀਲਾ ਮਹੀਨਾ ਹੋਣ ਦੇ ਬਾਵਜੂਦ ਸਰਕਾਰ ਨੇ ਅਜੇ ਤੱਕ ਤਨਖਾਹਾਂ ਨਹੀਂ ਦਿੱਤੀਆਂ। ਦਰਸ਼ਨ ਲੁਬਾਣਾ ਨੇ ਐਲਾਨ ਕੀਤਾ ਕਿ ਜੇਕਰ 25 ਅਪਰੈਲ ਤੱਕ ਵੀ ਤਨਖਾਹਾਂ ਨਾ ਪਾਈਆਂ ਤਾਂ ਜਲ ਸਰੋਤ ਵਿਭਾਗ ਦੇ ਭਾਖੜਾ ਮੇਨ ਲਾਈਨ ਦਫਤਰ ਵਿੱਚ ਰੋਸ ਰੈਲੀ ਕੀਤੀ ਜਾਵੇਗੀ। ਫੇਰ ਜੇਕਰ 27 ਅਪਰੈਲ ਤੱਕ ਵੀ ਤਨਖਾਹਾਂ ਨਾ ਜਾਰੀ ਕੀਤੀਆਂ ਤਾਂ 28 ਅਪਰੈਲ ਨੂੰ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਸਰਕਾਰ ਖਿਲਾਫ਼ ਮੁਜ਼ਾਹਰਾ ਕੀਤਾ ਜਾਵੇਗਾ। ਮੀਟਿੰਗ ਵਿੱਚ ਮਾਧੋ ਰਾਹੀ, ਸੁਖਦੇਵ ਸਿੰਘ ਝੰਡੀ, ਗੁਰਮੀਤ ਕੌਰ, ਅਨਿਲ ਕੁਮਾਰ, ਰਾਮ ਲਾਲ ਰਾਮਾ, ਸੁਰਜ ਪਾਲ ਯਾਦਵ, ਕਾਕਾ ਸਿੰਘ, ਗੁਰਦੀਪ ਸਿੰਘ, ਰਾਮ ਪ੍ਰਸਾਦ ਸਹੋਤਾ, ਸੁਨੀਤਾ ਰਾਣੀ, ਉਸ਼ਾ, ਵੀਨਾ, ਸੁਰਿੰਦਰ ਕੌਰ, ਹਰਕੇਸ਼ ਸਿੰਘ, ਕਾਕਾ ਰਾਮ ਅਤੇ ਰਾਮ ਕਿਸ਼ਨ ਆਦਿ ਆਗੂਆਂ ਨੇ ਵੀ ਸ਼ਿਰਕਤ ਕੀਤੀ।