ਤਨਖ਼ਾਹਾਂ ਨਾ ਮਿਲਣ ਤੋਂ ਭੜਕੇ ਮੁਲਾਜ਼ਮ

ਤਨਖ਼ਾਹਾਂ ਨਾ ਮਿਲਣ ਤੋਂ ਭੜਕੇ ਮੁਲਾਜ਼ਮ

ਜਲ ਸਰੋਤ ਵਿਭਾਗ ਦੇ ਦਫਤਰ ਅੱਗੇ ਰੋਸ ਰੈਲੀ ਕਰਦੇ ਹੋਏ ਮੁਲਾਜ਼ਮ।

ਖੇਤਰੀ ਪ੍ਰਤੀਨਿਧ

ਪਟਿਆਲਾ, 12 ਅਪਰੈਲ

ਜਲ ਸਰੋਤ ਅਤੇ ਹੋਰ ਵਿਭਾਗਾਂ ਦੇ ਪੁਨਰਗਠਨ ਕਰਕੇ ਹਜ਼ਾਰਾਂ ਅਸਾਮੀਆਂ ਖਤਮ ਕਰਨ ਸਮੇਤ ਜਲ ਸਰੋਤ ਵਿਭਾਗ ਹਲਕਾ ਭਾਖੜਾ ਮੇਨ ਲਾਈਨ, ਆਈ.ਬੀ. ਸਰਕਲ ਬਾਰਾਂ ਖੂਹਾ ਆਦਿ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਮਾਰਚ ਦੀਆਂ ਤਨਖਾਹਾਂ ਅੱਜ ਤੱਕ ਵੀ ਜਾਰੀ ਨਹੀਂ ਕੀਤੀਆਂ ਗਈਆਂ ਜਿਸ ਕਾਰਨ ਇਨ੍ਹਾਂ ਮੁਲਾਜ਼ਮਾਂ ਨੇ ਅੱਜ ਭਾਖੜਾ ਮੇਨ ਲਾਈਨ ਕੰਪਲੈਕਸ ’ਚ ਰੋਸ ਧਰਨਾ ਦੇਣ ਉਪਰੰਤ ਵਹੀਕਲਾਂ ਉੱਤੇ ਮਾਰਚ ਵੀ ਕੀਤਾ। ਇਸ ਦੌਰਾਨ ਆਈ.ਬੀ. ਹਲਕਾ ਪਟਿਆਲਾ ਅਤੇ ਹੋਰ ਦਫਤਰਾਂ ਦੇ ਬਾਹਰ ਗੇਟ ਰੈਲੀਆਂ ਕੀਤੀਆਂ।ਇਨ੍ਹਾਂ ਰੋਸ ਰੈਲੀਆਂ ਦੀ ਅਗਵਾਈ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਆਗੂ ਦਰਸ਼ਨ ਬੇਲੂਮਾਜਰਾ ਅਤੇ ਹੋਰਨਾਂ ਨੇ ਕੀਤੀ। ਜਿਸ ਦੌਰਾਨ ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ੋਨ ਪ੍ਰਧਾਨ ਜਸਵੀਰ ਸਿੰਘ ਖੋਖਰ, ਛੱਜੂ ਰਾਮ ਘਨੌਰ, ਹਰਬੀਰ ਸਿੰਘ ਸੁਨਾਮ, ਪਵਨ ਕੁਮਾਰ ਪਾਤੜਾਂ, ਹਰਦੇਵ ਸਿੰਘ ਸਮਾਣਾ, ਪ੍ਰਕਾਸ਼ ਸਿੰਘ ਗੰਡਾ ਖੇੜੀ, ਬਲਵਿੰਦਰ ਸਿੰਘ ਮੰਡੋਲੀ, ਕਰਮ ਸਿੰਘ ਰੋਹਟੀ, ਜੰਗਲਾਤ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਸੌਜਾ, ਜਿਲ੍ਹਾ ਪ੍ਰਧਾਨ ਵੀਰਵਾਲ ਸਿੰਘ ਬੰਮਣਾ ਤੇ ਪ੍ਰਕਾਸ਼ ਸਿੰਘ ਗੰਡਾਖੇੜੀ ਆਦਿ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All