ਮੁਲਾਜ਼ਮਾਂ ਦੀਆਂ ਲੜੀਵਾਰ ਰੈਲੀਆਂ ਚੌਥੇ ਦਿਨ ਵੀ ਜਾਰੀ

ਮੁਲਾਜ਼ਮਾਂ ਦੀਆਂ ਲੜੀਵਾਰ ਰੈਲੀਆਂ ਚੌਥੇ ਦਿਨ ਵੀ ਜਾਰੀ

ਮੁਲਾਜ਼ਮਾਂ ਵੱਲੋਂ ਮੰਗਾਂ ਸਬੰਧੀ ਕੀਤੀ ਲੜੀਵਾਰ ਰੈਲੀ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 21 ਸਤੰਬਰ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਤੇ ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਪਟਿਆਲਾ ਵੱਲੋਂ ਮੁਲਾਜ਼ਮਾਂ ਪੈਨਸ਼ਨਾਂ ਤੇ ਕੰਟਰੈਕਟ, ਆਊਟਸੋਰਸ, ਦਿਹਾੜੀਦਾਰ ਸਮੇਤ ਪਾਰਟ ਟਾਈਮ ਮੁਲਾਜ਼ਮ ਦੀਆਂ ਮੰਗਾਂ ਸਬੰਧੀ ਸੁਰੂ ਕੀਤੀਆਂ ਲੜੀਵਾਰ ਰੈਲੀਆਂ ਚੌਥੇ ਦਿਨ ਵੀ ਜਾਰੀ ਰਹੀਆਂ। ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ੋਰਦਾਰ ਰੈਲੀ ਕੀਤੀ ਗਈ, ਜਿੱਥੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਪੰਜਾਬ ਸਰਕਾਰ ਵਲੋਂ ਮੰਗਾਂ ਤੋਂ ਮੂੰਹ ਮੋੜਨ ਤੇ ਪਿਟ-ਸਿਆਪਾ ਕੀਤਾ ਗਿਆ, ਉਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਆਰਡੀਨੈਸ਼ ਨੂੰ ਜਬਰਨ ਪਾਸ ਕਰਵਾਉਣ ਤੇ ਕਿਸਾਨਾਂ ਦੇ ਸੰਘਰਸ਼ਾਂ ਦਾ ਸਮਰਥਨ ਕੀਤਾ ਅਤੇ ਮੋਦੀ ਸਰਕਾਰ ਦੀ ਅੱਰਥੀ ਚੌਂਕ ਤੇ ਰੈਲੀ ਕਰਕੇ ਸਾੜੀ ਗਈ। ਰੈਲੀ ਨੂੰ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਨਿਰਮਲ ਸਿੰਘ ਧਾਲੀਵਾਲ ਕੇਸਰ ਸਿੰਘ ਸੈਣੀ, ਰਾਮਲਾਲ ਰਾਮਾ, ਪ੍ਰੀਤਮ ਚੰਦ ਠਾਕਰ, ਬਲਵਿੰਦਰ ਸਿੰਘ, ਜਗਮੋਹਨ ਨੋਲਖਾ, ਗੁਰਦਰਸ਼ਨ ਸਿੰਘ, ਕਾਕਾ ਸਿੰਘ, ਕੁਲਦੀਪ ਸਿੰਘ ਸਕਰਾਲੀ, ਜਗਜੀਤ ਸਿੰਘ ਲੱਡੂ, ਓਕਾਂਰ ਸਿੰਘ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All