ਸਰਬਜੀਤ ਿਸੰਘ ਭੰਗੂ
ਪਟਿਆਲਾ, 2 ਅਗਸਤ
‘ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ’ ਦੇ ਅਹੁਦੇਦਾਰਾਂ ਦੀ ਚੋਣ ਦੌਰਾਨ ਹਰਵੀਰ ਸਿੰਘ ਢੀਂਡਸਾ ਸਰਬਸੰਮਤੀ ਨਾਲ਼ ਸੂਬਾਈ ਪ੍ਰਧਾਨ ਚੁਣੇ ਗਏ ਹਨ। ਸ੍ਰੀ ਢੀਂਡਸਾ ਨੇ ਪਹਿਲੇ ਸੂਬਾਈ ਪ੍ਰਧਾਨ ਮੋਹਣ ਸਿੰਘ ਭੇਡਪੁਰਾ ਦੀ ਥਾਂ ਲਈ ਹੈ, ਜੋ ਪਦਉੱਨਤ ਹੋ ਕੇ ਕਾਨੂੰਨਗੋ ਬਣ ਗਏ ਹਨ। ਸੁਖਵਿੰਦਰ ਸਿੰਘ ਸੁੱਖੀ ਨੂੰ ਸੂਬਾਈ ਜਨਰਲ ਸਕੱਤਰ ਅਤੇ ਕਰਨ ਜਸਪਾਲ ਸਿੰਘ ਵਿਰਕ ਨੂੰ ਖਜਾਨਚੀ ਬਣਾਇਆ ਗਿਆ ਹੈ। ਸੁਖਪ੍ਰੀਤ ਸਿੰਘ ਪੰਨੂ ਨੂੰ ਪੰਜਾਬ ਦੇ ਪਟਵਾਰੀਆਂ ਦੇ ਨੁਮਾਇੰਦੇ ਵਜੋਂ ਦੇਸ਼ ਵਿਆਪੀ ਜਥੇਬੰਦੀ ’ਚ ਭੇਜਣ ’ਤੇ ਸਹਿਮਤੀ ਬਣੀ। ਯੂਨੀਅਨ ਆਗੂ ਅੰਕਿਤ ਮਿੱਤਲ ਨੇ ਦੱਸਿਆ ਕਿ ਜਸਬੀਰ ਸਿੰਘ ਖੇੜਾ, ਨਵਦੀਪ ਸਿੰਘ ਖਾਰਾ ਅਤੇ ਰਾਓਵਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਦਵਿੰਦਰ ਸ਼ਰਮਾ, ਸੱਤਪਾਲ ਸਿੰਘ ਸ਼ਾਹਵਾਲ਼ਾ, ਸੰਤੋਖ ਸਿੰਘ, ਦਵਿੰਦਰ ਬੇਗਮਪੁਰ. ਸੁਖਦੇਵ ਸਿੰਘ ਹਾਕੂਵਾਲੀਆ, ਅਨਿਲ ਕੁਮਾਰ ਅਤੇ ਇੰਦਰ ਮੋਹਨ ਨੂੰ ਮੀਤ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ। ਗੁਰਦੇਵ ਸਿੰਘ ਭੁੱਲਰ ਵਧੀਕ ਜਨਰਲ ਸਕੱਤਰ, ਜਗਪ੍ਰੀਤ ਸਿੰਘ ਦਫ਼ਤਰ ਸਕੱਤਰ, ਜਸਵੰਤ ਸਿੰਘ ਦਾਲਮ ਪ੍ਰਚਾਰ ਸਕੱਤਰ, ਚਾਨਣ ਸਿੰਘ ਖਹਿਰਾ ਕਾਨੂੰਨੀ ਸਕੱਤਰ, ਜਪੇਸ਼ ਸ਼ਰਮਾ ਪ੍ਰੈੱਸ ਸਕੱਤਰ, ਸਤਵੀਰ ਸਿੰਘ ਜਟਾਣਾ ਸਹਾਇਕ ਖਜ਼ਾਨਚੀ, ਸਰਬਜੀਤ ਸਿੰਘ ਆਡੀਟਰ ਅਤੇ ਇਕਬਾਲ ਸਿੰਘ ਸੰਯੁਕਤ ਸਕੱਤਰ ਚੁਣੇ ਗਏ ਹਨ। ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਗੁਰਮੁਖ ਸਿੰਘ ਖੈਰਪੁਰੀ ਤੇ ਅੰਕਿਤ ਮਿੱਤਲ ਨੇ ਵਧਾਈ ਦਿੱਤੀ ਹੈ।