ਪੱਤਰ ਪ੍ਰੇਰਕ
ਰਾਜਪੁਰਾ, 24 ਅਪਰੈਲ
ਪ੍ਰੈੱਸ ਕਲੱਬ ਰਾਜਪੁਰਾ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਜਗਨੰਦਨ ਗੁਪਤਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਕਲੱਬ ਦੇ ਸਰਪ੍ਰਸਤ ਮੇਵਾ ਸਿੰਘ ਭੰਗੂ, ਚੇਅਰਮੈਨ ਡਾ. ਗੁਰਵਿੰਦਰ ਅਮਨ, ਵਾਈਸ ਚੇਅਰਮੈਨ ਅਲੋਕ ਨਾਥ ਮਸਤਾਨਾ, ਮੀਤ ਪ੍ਰਧਾਨ ਹਰਵਿੰਦਰ ਗਗਨ ਤੇ ਗੁਰਪ੍ਰੀਤ ਸਿੰਘ ਬੱਲ, ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਨਿਰਦੋਸ਼, ਸਕੱਤਰ ਦਰਸ਼ਨ ਸਿੰਘ ਮਿੱਠਾ, ਖਜ਼ਾਨਚੀ ਰਾਜਿੰਦਰ ਮੋਹੀ, ਸਹਾਇਕ ਖਜ਼ਾਨਚੀ ਭੁਪਿੰਦਰ ਕਪੂਰ, ਪੀਆਰਓ ਦੀਨਾ ਨਾਥ, ਪ੍ਰਾਜੈਕਟ ਡਾਇਰੈਕਟਰ ਰਵਿੰਦਰ ਲਾਲੀ, ਸਹਾਇਕ ਡਾਇਰੈਕਟਰ ਦਿਨੇਸ਼ ਕੁਮਾਰ, ਸਤਿੰਦਰ ਸਿੰਘ, ਦਲਜੀਤ ਸਿੰਘ ਸੈਦਖੇੜੀ ਅਤੇ ਮਨੋਜ ਕੁਮਾਰ, ਅਨੁਸ਼ਾਸਨੀ ਕਮੇਟੀ ਚੇਅਰਮੈਨ ਬਹਾਦਰ ਸਿੰਘ ਮਰਦਾਂਪੁਰ ਆਦਿ ਚੁਣੇ ਗਏ।