ਖੇਤਰੀ ਪ੍ਰਤੀਨਿਧ
ਪਟਿਆਲਾ, 16 ਅਕਤੂਬਰ
‘ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ’ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਯੂਨੀਅਨ ਦੇ ਲੰਬਾ ਸਮਾਂ ਪ੍ਰਧਾਨ ਰਹੇ ਕਰਨਜੀਤ ਸਿੰਘ ਸਿੱਧੂ ਕੌਲੀ ਅਤੇ ਜਰਨੈਲ ਸਿੰਘ ਅਲੋਵਾਲ ਦੀ ਪ੍ਰ੍ਰਧਾਨਗੀ ਹੇਠਾਂ ਹੋਈ। ਇਸ ਦੌਰਾਨ ਕਈ ਪਹਿਲੂਆਂ ਬਾਰੇ ਚਰਚਾ ਕਰਨ ਸਣੇ ਅਹੁਦੇਦਾਰਾਂ ਦੀ ਨਵੇਂ ਸਿਰਿਓਂ ਚੋਣ ਵੀ ਕੀਤੀ ਗਈ। ਗੁਰਮੀਤ ਸਿੰਘ ਲੋਹਸਿੰਬਲੀ ਨੂੰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਜਦੋਂਕਿ ਕਰਨਜੀਤ ਸਿੰਘ ਸਿੱਧੂ ਕੌਲੀ ਅਤੇ ਜਰਨੈਲ ਸਿੰਘ ਆਲੋਵਾਲ ਨੂੰ ਜ਼ਿਲ੍ਹਾ ਸਰਪ੍ਰਸਤ ਬਣਾਇਆ ਗਿਆ। ਇਸੇ ਤਰ੍ਹਾਂ ਸੰਤੋਖ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸੰਦੀਪ ਸਿੰਘ ਅਤੇ ਦਰਸ਼ਨ ਸਿੰਘ ਨੂੰ ਮੀਤ ਪ੍ਰਧਾਨ, ਬਲਕਾਰ ਸਿੰਘ ਨੂੰ ਜਨਰਲ ਸਕੱਤਰ ਅਤੇ ਰਾਮ ਸਿੰਘ ਨੂੰ ਖ਼ਜਾਨਚੀ ਬਣਾਇਆ ਗਿਆ।
ਸੁਖਦੇਵ ਸਿੰਘ ਮਟੋਰੜਾ ਅਤੇ ਗੁਰਪਾਲ ਸਿੰਘ ਚੌਹਟਖੇੜੀ ਦੀ ਸੂਬਾਈ ਕਮੇਟੀ ਮੈਂਬਰਾਂ ਵਜੋਂ ਚੋਣ ਕੀਤੀ ਗਈ। ਇਸ ਮੌਕੇ ਲਖਵਿੰਦਰ ਸਿੰਘ ਮਹਿਮਦਪੁਰ ਜੱਟਾਂ, ਗੁਰਪ੍ਰੀਤ ਸਿੰਘ ਸਰਾਲਾਕਲਾਂ, ਜਗਬੀਰ ਸਿੰਘ ਸੰਭੂ ਕਲਾਂ ਸਣੇ 24 ਡੈਲੀਗੇਟ ਹਾਜ਼ਰ ਹੋਏ।