ਰਾਜਪੁਰਾ: ਹਲਕਾ ਰਾਜਪੁਰਾ ਤੋਂ ਕਾਂਗਰਸੀ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਨੇ ਸ਼ਹਿਰ ਦੇ ਲਗਪਗ ਦਰਜਨ ਵਾਰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਸ੍ਰੀ ਕੰਬੋਜ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਪਿੰਡਾ ਤੇ ਸ਼ਹਿਰਾਂ ਦੇ ਕਰਵਾਏ ਗਏ ਅਥਾਹ ਵਿਕਾਸ ਕਾਰਨ ਲੋਕ ਬੀਜੇਪੀ ਨੂੰ ਮੂੰਹ ਨਹੀਂ ਲਾ ਰਹੇ। ਇਸ ਮੌਕੇ ਵਿਧਾਇਕ ਕੰਬੋਜ ਨੇ ਪਿੰਡ ਭੱਪਲ ਤੋਂ ਨਛੱਤਰ ਸਿੰਘ, ਜਿਨ੍ਹਾਂ ਨੂੰ ਆਪ ਪਾਰਟੀ ਵਾਲ਼ੇ ਧੱਕੇ ਨਾਲ ਲੈ ਗਏ ਸਨ, ਨੂੰ ਦੁਬਾਰਾ ਕਾਂਗਰਸ ਪਾਰਟੀ ਵਿਚ ਸ਼ਾਮਲ ਕਰ ਲਿਆ। -ਨਿੱਜੀ ਪੱਤਰ ਪ੍ਰੇਰਕ