ਪੱਤਰ ਪ੍ਰੇਰਕ
ਘਨੌਰ, 8 ਫਰਵਰੀ
ਹਲਕਾ ਘਨੌਰ ਤੌਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਐਡਵੋਕੇਟ ਪ੍ਰੇਮ ਸਿੰਘ ਭੰਗੂ ਨੇ ਮੋਰਚੇ ਦੇ ਆਗੂਆਂ ਪਵਨ ਕੁਮਾਰ ਸੋਗਲਪੁਰ, ਐਡਵੋਕੇਟ ਕੁਲਦੀਪ ਸਿੰਘ, ਜੋਗਿੰਦਰ ਸਿੰਘ ਘੜਾਮਾਂ, ਕਿਰਪਾਲ ਸਿੰਘ ਬਹਾਵਲਪੁਰ ਅਤੇ ਅਮਰਜੀਤ ਘਨੌਰ ’ਤੇ ਅਧਾਰਿਤ ਆਗੂਆਂ ਦੀ ਟੀਮ ਨਾਲ ਚੋਣ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਭੰਗੂ ਨੇ ਪਿੰਡ ਸਲੇਮਪੁਰ ਜੱਟਾਂ, ਘੜਾਮਾਂ ਸਮੇਤ ਅੱਧਾ ਦਰਜਨ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਅਤੇ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਮੀਟਿੰਗਾਂ ਦੋਰਾਨ ਭੰਗੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਰਾਜ ਦੀ ਸੱਤਾ ’ਚ ਤਬਦੀਲੀ ਚਾਹੁੰਦੀ ਹੈ। ਇਸ ਮੌਕੇ ਨੱਥੂ ਰਾਮ ਘੜਾਮਾਂ, ਰਣਜੀਤ ਸਿੰਘ ਸੂਰਜਗੜ੍ਹ ਸਮੇਤ ਹੋਰਨਾਂ ਨੇ ਵਿਚਾਰ ਪੇਸ਼ ਕੀਤੇ।