ਪੱਤਰ ਪ੍ਰੇਰਕ
ਘਨੌਰ, 29 ਜਨਵਰੀ
ਹਲਕਾ ਰਾਜਪੁਰਾ ਤੋਂ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਹਲਕੇ ਦੇ ਪਿੰਡ ਦਮਨਹੇੜੀ ਸਮੇਤ ਅੱਧਾ ਦਰਜਨ ਤੋਂ ਵੱਧ ਪਿੰਡਾਂ ਅਤੇ ਸ਼ਹਿਰੀ ਖੇਤਰ ਦੀਆਂ ਵੱਖ ਵੱਖ ਕਲੋਨੀਆਂ ਵਿੱਚ ਚੋਣ ਲਾਮਬੰਦੀ ਮੀਟਿੰਗਾਂ ਕੀਤੀਆਂ। ਮੀਟਿੰਗਾਂ ਦੌਰਾਨ ਬਰਾੜ ਨੇ ਕਾਂਗਰਸ, ਭਾਜਪਾ ਅਤੇ ‘ਆਪ’ ਨੂੰ ਭੰਡਦਿਆਂ ਆਖਿਆ ਕਿ ਇਹ ਲਾਰੇਬਾਜ਼ ਪਾਰਟੀਆਂ ਹਨ। ਇਨ੍ਹਾਂ ਦਾ ਕੰਟਰੋਲ ਦਿੱਲੀ ਦੇ ਹੱਥਾਂ ਵਿੱਚ ਹੈ। ਹੁਣ ਪੰਜਾਬ ਦੇ ਲੋਕ ਆਪਣੇ ਸੂਬੇ ਦੀ ਭਲਾਈ ਲਈ ਪੰਜਾਬ ਦੀ ਸੱਤਾ ਦਾ ਕੰਟਰੋਲ ਦਿੱਲੀ ਦੇ ਹੱਥਾਂ ਵਿੱਚ ਨਹੀਂ ਦੇਣਗੇ। ਉਹਨਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਹਤੈਸ਼ੀ ਅਕਾਲੀ-ਬਸਪਾ ਗੱਠਜੋੜ ਦੇ ਹੱਕ ਵਿੱਚ ਫਤਵਾ ਦੇਣ ਲਈ ਲਾਮਬੰਦ ਹੋ ਜਾਣ।