ਖੇਤਰੀ ਪ੍ਰਤੀਨਿਧ
ਪਟਿਆਲਾ, 8 ਫਰਵਰੀ
ਕਾਂਗਰਸ ਪਾਰਟੀ ਦੇ ਹਲਕਾ ਦਿਹਾਤੀ ਤੋਂ ਉਮੀਦਵਾਰ ਮੋਹਿਤ ਮੋਹਿੰਦਰਾ ਦੇ ਭਰਾ ਬਖ਼ਸ਼ ਮੋਹਿੰਦਰਾ ਵੱਲੋਂ ਵਾਰਡ 8 ’ਚ ਕੌਂਸਲਰ ਸੰਜੀਵ ਸ਼ਰਮਾ, ਧਰਮਿੰਦਰ ਸਰਾਓ, ਰਘੁਬੀਰ ਖੱਟੜਾ, ਪ੍ਰਦੀਪ ਕੁਮਾਰ ਤੇ ਹੋਰਾਂ ਨੂੰ ਨਾਲ਼ ਲੈ ਕੇ ਆਪਣੇ ਵੱਡੇ ਭਰਾ ਮੋਹਿਤ ਮੋਹਿੰਦਰਾ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਬਖ਼ਸ਼ ਮੋਹਿੰਦਰਾ ਅਤੇ ਕੌਂਸਲਰ ਸੰਜੀਵ ਸ਼ਰਮਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਸਮੇਤ ਮੋਹਿਤ ਮਹਿੰਦਰਾ ਦੇ ਪਿਤਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਹਲਕੇ ਦੇ ਵਿਕਾਸ ਲਈ ਇੱਕ ਹਜ਼ਾਰ ਕਰੋੜ ਤੋਂ ਵੀ ਵੱਧ ਦੇ ਫੰਡ ਖਰਚੇ ਹਨ। ਸਰਕਾਰ ਬਣਨ ’ਤੇ ਰਹਿੰਦੀ ਕਸਰ ਵੀ ਕੱਢ ਦਿੱਤੀ ਜਾਵੇਗੀ।