ਪੱਤਰ ਪ੍ਰੇਰਕ
ਪਟਿਆਲਾ, 16 ਫਰਵਰੀ
ਸ਼੍ਰੋਮਣੀ ਅਕਾਲੀ ਦਲ-ਬਸਪਾ ਸ਼ਿਵ ਸੈਨਾ ਹਿੰਦੁਸਤਾਨ ਪਟਿਆਲਾ ਦੇ ਸਾਂਝੇ ਉਮੀਦਵਾਰ ਬਿੱਟੂ ਚੱਠਾ ਦੇ ਹੱਕ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਨੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸ਼ਿਵ ਸੈਨਾ ਦੇ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਪੂਰਾ ਹਿੰਦੂ ਸਮਾਜ ਇਸ ਵੇਲੇ ਬਿੱਟੂ ਚੱਠਾ ਦੇ ਪੱਖ ਵਿਚ ਆ ਖੜ੍ਹਾ ਹੋਇਆ ਹੈ, ਇਸ ਕਰਕੇ ਚੱਠਾ ਦੀ ਜਿੱਤ ਪੱਕੀ ਹੈ। ਇਸ ਦੌਰਾਨ ਸ਼ਿਵ ਸੈਨਾ ਦੇ ਪੰਜਾਬ ਪ੍ਰਦੇਸ਼ ਦੇ ਮੀਤ ਪ੍ਰਧਾਨ ਵਰਿੰਦਰ ਕੁਮਾਰ ਗਰਗ ਦੀ ਅਗਵਾਈ ਵਿਚ ਏ.ਬੀ. ਮਾਰਕੀਟਿੰਗ ਫੋਕਲ ਪੁਆਇੰਟ ਵੱਲੋਂ ਵੀ ਸਮਰਥਨ ਦਿੱਤਾ ਗਿਆ।