ਖੇਤਰੀ ਪ੍ਰਤੀਨਿਧ
ਪਟਿਆਲਾ, 24 ਜੁਲਾਈ
ਇਥੇ ਨਹਿਰੂ ਪਾਰਕ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406/22 ਬੀ ਚੰਡੀਗੜ੍ਹ ਨਾਲ ਸਬੰਧਤ) ਤਹਿਸੀਲ ਪਟਿਆਲਾ ਦੀ ਚੋਣ ਲਖਵਿੰਦਰ ਖ਼ਾਨਪੁਰ, ਮਾਸਟਰ ਰਣਜੀਤ ਮਾਨ ਅਤੇ ਜਸਵੀਰ ਖੋਖਰ ਦੀ ਅਗਵਾਈ ਹੇਠ ਹੋਈ। ਇਸ ਵਿੱਚ ਰਾਜਿੰਦਰ ਸਿੰਘ ਧਾਲੀਵਾਲ ਪ੍ਰਧਾਨ, ਨਿਰਭੈ ਸਿੰਘ ਜਨਰਲ ਸਕੱਤਰ ਅਤੇ ਵਿੱਤ ਹਰਬੀਰ ਸਿੰਘ ਸਕੱਤਰ ਬਣੇ।
ਬਾਕੀ ਅਹੁਦੇਦਾਰਾਂ ’ਚ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਪਾਲ, ਕਿਰਨਜੀਤ ਕੌਰ, ਟਹਿਲਵੀਰ ਸਿੰਘ ਤੇ ਨਰੇਸ਼ ਕੁਮਾਰ, ਸਹਾਇਕ ਸਕੱਤਰ ਸ਼ਿਵਪਰੀਤ ਸਿੰਘ ਤੇ ਹਰਵਿੰਦਰ ਸਿੰਘ ਖ਼ਾਲਸਾ, ਪ੍ਰੈਸ ਸਕੱਤਰ ਅਰੁਣ ਕੁਮਾਰ ਅਤੇ ਪਰਚਾਰ ਸਕੱਤਰ ਸਵਰਨਜੀਤ ਕੌਰ, ਭਜਨ ਸਿੰਘ ਲੰਗ, ਕਮੇਟੀ ਮੈਂਬਰ ਵਿਪਨ ਕੁਮਾਰ, ਰੇਖਾ ਰਾਣੀ ਤੇ ਗੁਰਜਿੰਦਰ ਮਸਲੋਮਜਰਾ ਚੁਣੇ ਗਏ।
ਆਗੂਆਂ ਨੇ ਇਕੱਤਰਤਾ ਦੌਰਾਨ ਮੰਗ ਕੀਤੀ ਕਿ ਕਾਮੇ ਪੱਕੇ ਕੀਤੇ ਜਾਣ, ਮਾਣ ਭੱਤੇ ’ਤੇ ਕੰਮ ਕਰਦੀਆਂ ਮਿੱਡ-ਡੇਅ ਮੀਲ, ਆਸ਼ਾ ਵਰਕਰਾਂ ਆਦਿ ਨੂੰ ਮਿਨੀਮਮ ਵੇਜਿਜ਼ ਅਨੁਸਾਰ ਉਜਰਤਾਂ ਦਿੱਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਸਭ ’ਤੇ ਲਾਗੂ ਕੀਤੀ ਜਾਵੇ, ਖ਼ਤਮ ਕੀਤੀਆਂ ਅਸਾਮੀਆਂ ਬਹਾਲ ਕੀਤੀਆਂ ਜਾਣ ਅਤੇ ਕੱਚੇ ਕਾਮਿਆ ਨੂੰ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ।