ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਸਤੰਬਰ
ਪਟਿਆਲਾ ਜ਼ਿਲ੍ਹੇ ਵਿੱਚ ਅੱਜ ਅੱਠ ਵਿਅਕਤੀਆਂ ਦੀ ਕਰੋਨਾ ਕਾਰਨ ਜਾਨ ਜਾਂਦੀ ਰਹੀ। ਜਿਸ ਨਾਲ਼ ਜਿਲ੍ਹੇ ’ਚ ਕਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ 294 ਹੋ ਗਈ ਹੈ। ਇਨ੍ਹਾਂ ਵਿੰਚੋਂ ਤ੍ਰਿਪੜੀ ਦਾ ਰਹਿਣ ਵਾਲਾ 80 ਸਾਲਾ ਬਜ਼ੁਰਗ ਹਾਈਪਰਟੈਂਸ਼ਨ ਦਾ ਮਰੀਜ਼ ਸੀ। ਮਾਲਵਾ ਐਨਕਲੇਵ ਦੇ 60 ਸਾਲਾ ਪੁਰਸ਼ ਨੂੰ ਸਾਹ ਦੀ ਦਿੱਕਤ ਸੀ। ਸਮਾਣਾ ਦੇ ਵੜੈਚ ਪੱਤੀ ਦੀ 55 ਸਾਲਾ ਔਰਤ ਸ਼ੂਗਰ ਤੋਂ ਪੀੜਤ ਸੀ। ਸਮਾਣਾ ਦੇ ਘੜਾਮਾ ਪੱਤੀ ਦੀ ਰਹਿਣ ਵਾਲੀ 48 ਸਾਲਾ ਮਹਿਲਾ ਹਾਈਪਰਟੈਂਸ਼ਨ ਦੀ ਮਰੀਜ਼ ਸੀ। ਪੁਰਾਣਾ ਰਾਜਪੁਰਾ ਦੀ 61 ਸਾਲਾ ਔਰਤ ਸਾਹ ਦੀ ਮਰੀਜ਼ ਸੀ। ਨਾਭਾ ਦੇ ਮੁਹੱਲਾ ਗੁਰੂ ਨਾਨਕ ਪੁਰਾ ਦਾ 70 ਸਾਲਾ ਬਜ਼ੁਰਗ ਨੂੰ ਵੀ ਸਾਹ ਦੀ ਦਿੱਕਤ ਸੀ। ਗੋਬਿੰਦ ਕਲੋਨੀ ਬਹਾਦਰਗੜ੍ਹ ਦਾ ਰਹਿਣ ਵਾਲਾ 58 ਸਾਲਾ ਪੁਰਸ਼ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਪਿੰਡ ਸੈਦਖੇੜੀ ਦਾ 76 ਸਾਲਾ ਬਜ਼ੁਰਗ ਸ਼ੂਗਰ ਤੋਂ ਪੀੜਤ ਸੀ।
ਪਟਿਾਲਾ ਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ’ਚ 127 ਹੋਰ ਪਾਜ਼ੇਟਿਵ ਕੇਸ ਪਾਏ ਗਏ ਹਨ। ਜਿਨ੍ਹਾਂ ਵਿੱਚੋਂ 66 ਪਟਿਆਲਾ ਸ਼ਹਿਰ, 4 ਸਮਾਣਾ, 10 ਰਾਜਪੁਰਾ, 3 ਨਾਭਾ, ਬਲਾਕ ਭਾਦਸੋਂ ਤੋਂ 13, ਬਲਾਕ ਕੋਲੀ ਤੋਂ 5, ਬਲਾਕ ਕਾਲੋਮਾਜਰਾ ਤੋਂ 1, ਬਲਾਕ ਹਰਪਾਲਪੁਰ ਤੋਂ 2, ਬਲਾਕ ਦੂਧਨਸਾਧਾਂ ਤੋਂ 1, ਬਲਾਕ ਸ਼ੁਤਰਾਣਾ ਤੋਂ 22 ਕੇਸ ਰਿਪੋਰਟ ਹੋਏ ਹਨ। ਪਟਿਆਲਾ ਸ਼ਹਿਰ ਦੇ ਜਿਹੜੇ ਇਲਾਕਿਆਂ ਵਿੱਚ ਇਹ ਪਾਜ਼ੇਟਿਵ ਕੇਸ ਪਾਏ ਗਏ ਹਨ, ਉਨ੍ਹਾਂ ਵਿੱਚ ਤੱਫਜਲਪੁਰਾ, ਯਾਦਵਿੰਦਰਾ ਕਲੋਨੀ, ਧਾਲੀਵਾਲ ਕਲੋਨੀ, ਗੁਰਦਰਸ਼ਨ ਕਲੋਨੀ, ਅਮਨ ਬਾਗ, ਗੁੱਡ ਅਰਥ ਕਲੋਨੀ, ਭਾਰਤ ਨਗਰ, ਬਾਬੂ ਸਿੰਘ ਕਲੋਨੀ, ਨਿਉ ਫਰੈਂਡਜ ਕਲੋਨੀ, ਬੱਚਿਤਰ ਨਗਰ, ਨਿਉ ਬਸਤੀ ਬਡੁੰਗਰ, ਮਜੀਠੀਆਂ ਐਨਕਲੇਵ, ਖਾਲਸਾ ਕਲੋਨੀ, ਪ੍ਰਤਾਪ ਨਗਰ, ਕਿਸ਼ੋਰ ਕਲੋਨੀ, ਅਮਨ ਨਗਰ, ਗੁਰਦੀਪ ਕਲੋਨੀ, ਸੁਨਾਮੀ ਗੇਟ, ਆਈਟੀਬੀਪੀ, ਲਹਿਲ ਕਲੋਨੀ, ਹਰਗੋਬਿੰਦ ਨਗਰ, ਮੇਹਤਾ ਕਲੋਨੀ, ਮਿਸ਼ਰੀ ਬਾਜ਼ਾਰ, ਭੀਮ ਨਗਰ, ਜੁਝਾਰ ਨਗਰ, ਫੁਲਕੀਆਂ ਐਨਕਲੇਵ, ਬਚਿੱਤਰ ਨਗਰ, ਐੱਸਐੱਸ ਟੀ.ਨਗਰ, ਮਿਲਟਰੀ ਕੈਂਟ, ਤ੍ਰਿਪੜੀ, ਮਾਡਲ ਟਾਉਨ, ਅਰਬਨ ਅਸਟੇਟ ਆਦਿ ਥਾਵਾਂ ਸ਼ਾਮਲ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ) ਜ਼ਿਲ੍ਹਾ ਸੰਗਰੂਰ ’ਚ ਅੱਜ ਕਰੋਨਾ ਨਾਲ ਇੱਕ ਮਰੀਜ਼ ਦੀ ਮੌਤ ਹੋਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 128 ਹੋ ਗਈ ਹੈ। ਅੱਜ 34 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂ ਕਿ 52 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ 3273 ਪਾਜ਼ੇਟਿਵ ਕੇਸ ਆ ਚੁੱਕੇ ਹਨ ਜਿੰਨ੍ਹਾਂ ’ਚੋ 2603 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 542 ਹੈ ਜਿੰਨ੍ਹਾਂ ’ਚੋ 4 ਦੀ ਹਾਲਤ ਗੰਭੀਰ ਹੈ। ਜ਼ਿਲ੍ਹਾ ਸਿਹਤ ਦੇ ਬੁਲਾਰੇ ਅਨੁਸਾਰ 66 ਸਾਲਾ ਵਿਅਕਤੀ ਸਥਾਨਕ ਸ਼ਹਿਰ ਦੀ ਅਗਰਵਾਲ ਸਟਰੀਟ ਦਾ ਰਹਿਣ ਵਾਲਾ ਸੀ ਜੋ ਕਿ ਡੀਐੱਮਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਸੀ ਅਤੇ ਇਸਦੀ ਕਰੋਨਾ ਰਿਪੋਰਟ ਪਾਜ਼ੇਟਿਵ ਸੀ। ਇਹ ਮਰੀਜ਼ ਕਰੋਨਾ ਨਾਲ ਜੂਝਦਿਆਂ ਜ਼ਿੰਦਗੀ ਦੀ ਜੰਗ ਹਾਰ ਗਿਆ। ਬਲਾਕ ਸੰਗਰੂਰ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹੋ ਗਈ ਹੈ ਜਦੋਂਕਿ ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ 128 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ।
ਅੱਜ 34 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚੋਂ ਬਲਾਕ ਸੰਗਰੂਰ ਦੇ 2 ਮਰੀਜ਼, ਬਲਾਕ ਲੌਂਗੋਵਾਲ ਦੇ 6 ਮਰੀਜ਼, ਬਲਾਕ ਅਮਰਗੜ੍ਹ ਦੇ 3 ਮਰੀਜ਼, ਬਲਾਕ ਸੁਨਾਮ ਦੇ 7 ਮਰੀਜ਼, ਬਲਾਕ ਧੂਰੀ ਦਾ ਇੱਕ ਮਰੀਜ਼, ਬਲਾਕ ਮੂਨਕ ਦਾ ਇੱਕ ਮਰੀਜ਼, ਬਲਾਕ ਭਵਾਨੀਗੜ੍ਹ ਦੇ 7 ਮਰੀਜ਼, ਬਲਾਕ ਅਹਿਮਦਗÎੜ੍ਹ ਦੇ 2 ਮਰੀਜ਼, ਬਲਾਕ ਮਲੇਰਕੋਟਲਾਦ ੇ 4 ਮਰੀਜ਼ ਅਤੇ ਬਲਾਕ ਫਤਹਿਗੜ੍ਹ ਪੰਜਗਰਾਈਆਂ ਦਾ ਇੱਕ ਮਰੀਜ ਸ਼ਾਮਲ ਹੈ।