ਪਟਿਆਲਾ: ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ.) ਵੱਲੋਂ ਆਪਣੇ ਅਧੀਨ ਆਉਂਦੇ ਵੱਖ-ਵੱਖ ਸ਼ਹਿਰਾਂ ਜਿਵੇਂ ਪਟਿਆਲਾ, ਸੰਗਰੂਰ, ਨਾਭਾ ਅਤੇ ਅਮਰਗੜ੍ਹ ਵਿੱਚ ਰਿਹਾਇਸ਼ੀ ਅਤੇ ਕਮਰਸ਼ੀਅਲ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਇਹ ਈ-ਨਿਲਾਮੀ 25 ਅਗਸਤ ਤੱਕ ਚਾਲੂ ਰਹੇਗੀ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਈ-ਨਿਲਾਮੀ ਵਿੱਚ ਹਿੱਸਾ ਲੈਣ ਦੀ ਪ੍ਰਕਿਰਿਆ ਅਤੇ ਸਬੰਧਤ ਜਾਇਦਾਦਾਂ ਬਾਰੇ ਮੁਕੰਮਲ ਜਾਣਕਾਰੀ ਈ-ਨਿਲਾਮੀ ਪੋਰਟਲ https://puda.e-auctions.in/ ਉਤੇ ਉਪਲਬਧ ਹੈ। ਇਸ ਈ-ਨਿਲਾਮੀ ਵਿੱਚ 280 ਜਾਇਦਾਦਾਂ ਉਪਲਬਧ ਹਨ, ਜਿਨ੍ਹਾਂ ਵਿੱਚ ਕਮਰਸ਼ੀਅਲ ਜਾਇਦਾਦਾਂ ਵਿੱਚ 58 ਦੁਕਾਨਾਂ, 55 ਬੂਥ, 33 ਐਸ.ਸੀ.ਓਜ਼., 6 ਇੱਕ ਮੰਜ਼ਲਾ ਦੁਕਾਨਾਂ ਅਤੇ 3 ਦੁਕਾਨ-ਕਮ-ਫਲੈਟ ਤੋਂ ਇਲਾਵਾ 124 ਰਿਹਾਇਸ਼ੀ ਪਲਾਟ ਅਤੇ ਇਕ ਮਕਾਨ ਵੀ ਸ਼ਾਮਲ ਹੈ। -ਖੇਤਰੀ ਪ੍ਰਤੀਨਿਧ