ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜੁਲਾਈ
ਨਗਰ ਨਿਗਮ ਵੱਲੋਂ ਬੀਤੇ ਦਿਨੀਂ ਆਨੰਦ ਨਗਰ ਬੀ ਵਿੱਚ ਗਲੀ ਨੰਬਰ 25 ਤੋਂ ਡਰੇਨ ਤੱਕ ਬਣੇ ਨਾਲੇ ਦੀ ਸਫਾਈ ਦੇ ਆਰੰਭੇ ਕੰਮ ਨੂੰ ਅੱਧਵਿਚਾਲੇ ਹੀ ਛੱਡ ਦਿੱਤਾ ਗਿਆ ਹੈ। ਇਸ ਕਾਰਨ ਮੀਂਹ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤੇ ਪਾਣੀ ਘਰਾਂ ਵਿੱਚ ਵੜਨ ਕਾਰਨ ਲੋਕ ਪ੍ਰੇਸ਼ਾਨ ਹੋ ਗਏ ਹਨ।
ਇਸ ਸਬੰਧੀ ਚੀਫ ਸੈਨਟਰੀ ਅਫਸਰ ਤੇ ਇਲਾਕੇ ਦੇ ਇੰਸਪੈਕਟਰ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਨਾਲੇ ਦੀ ਸਫਾਈ ਦਾ ਕੰਮ ਆਰੰਭ ਹੋਇਆ ਸੀ ਪਰ ਨਿਗਮ ਦੀ ਟੀਮ ਕੰਮ ਵਿਚਾਲੇ ਹੀ ਛੱਡ ਗਈ। ਨਾਲੇ ਦਾ ਇਕ ਪਾਸੇ ਸਾਫ ਕੀਤਾ ਗਿਆ ਸੀ, ਪਰ ਸਿਰੇ ਤੱਕ ਸਾਫ ਨਹੀਂ ਕੀਤਾ ਗਿਆ ਜਿਸ ਨੂੰ ਇਲਾਕੇ ਦੇ ਲੋਕਾਂ ਨੇ ਆਪ ਸਾਫ ਕੀਤਾ। ਸੜਕ ਦੇ ਦੂਜੇ ਪਾਸੇ ਦੋ ਕੁ ਥਾਵਾਂ ਤੋਂ ਉਪਰਲਾ ਘਾਹ ਖੁਰਚ ਕੇ ਛੱਡ ਦਿੱਤਾ ਗਿਆ ਤੇ ਨਾਲਾ ਮਿੱਟੀ ਨਾਲ ਭਰਿਆ ਪਿਆ ਹੈ। ਇਸ ਨਾਲੇ ‘ਤੇ ਕੁਝ ਥਾਵਾਂ ’ਤੇ ਨਾਜਾਇਜ਼ ਕਬਜ਼ੇ ਵੀ ਹੋਏ ਹਨ ਪਰ ਨਗਰ ਨਿਗਮ ਅਧਿਕਾਰੀਆਂ ਨੁੰ ਵਾਰ ਵਾਰ ਆਖਣ ’ਤੇ ਵੀ ਕੁਝ ਨਹੀਂ ਹੋਇਆ।