ਖੇਤਰੀ ਪ੍ਰਤੀਨਿਧ
ਪਟਿਆਲਾ, 19 ਸਤੰਬਰ
ਅਰਬਨ ਅਸਟੇਟ ਫ਼ੇਜ 2 ਦੀ ਗਰੀਨ ਵਿਊ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਏ.ਐੱਸ ਚਾਵਲਾ (ਸਾਬਕਾ ਵੀ.ਸੀ ਰਿਮਟ ਯੂਨੀਵਰਸਿਟੀ) ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਦੌਰਾਨ ਡੀ.ਐਸ ਚੱਢਾ ਨੂੰ ਸਰਬਸੰਮਤੀ ਨਾਲ ਇਸ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ। ਲੋਕ ਨਿਰਮਾਣ ਵਿਭਾਗ ਦੇ ਰਿਟਾਇਰਡ ਚੀਫ਼ ਸੈਕਟਰੀ ਵਰਿੰਦਰਜੀਤ ਸਿੰਘ ਢੀਂਡਸਾ (ਦੌਣਕਲਾਂ) ਨੂੰ ਚੀਫ਼ ਪੈਟਰਨ ਅਤੇ ਸਰਵਣ ਗੋਇਲ ਨੂੰ ਪੈਟਰਨ ਬਣਾਇਆ ਗਿਆ, ਜਦਕਿ ਏ.ਐਸ ਚਾਵਲਾ ਨੂੰ ਚੇਅਰਮੈਨ, ਇੰਜ: ਟੀ ਬੀ ਐੈਸ ਗਿੱਲ ਅਤੇ ਡਾ. ਐਸ.ਐਸ ਚਾਹਲ ਨੂੰ ਸਲਾਹਕਾਰ ਦਾ ਅਹੁਦਾ ਮਿਲਿਆ। ਬਾਕੀ ਅਹੁਦੇਦਾਰਾਂ ਵਿੱਚ ਸੀਨੀਅਰ ਵਾਈਸ ਪ੍ਰੈਜੀਡੈਂਟ ਕਰਨਲ ਐਮ.ਐਸ ਬਰਨਾਲਾ, ਵਾਈਸ ਪ੍ਰੈਜੀਡੈਟ ਇੰਜ ਸ਼ੇਰ ਸਿੰਘ (ਸੇਵਾ ਮੁਕਤ ਐੈਕਸੀਅਨ), ਡਾ. ਐਚ.ਐਸ ਰੋਜ਼ (ਸਾਬਕਾ ਉਪ ਕੁਲਪਤੀ ਜੀ.ਕੇ.ਯੂ ਬਠਿੰਡਾ) ਜਨਰਲ ਸਕੱਤਰ, ਡਾ ਮਨਜੀਤ ਸਿੰਘ ( ਸਾਬਕਾ ਰਜਿਸਟਰਾਰ ਪੰਜਾਬੀ ਯੂਨੀਵਰਸਿਟੀ) ਨੂੰ ਵਿੱਤ ਸਕੱਤਰ ਅਤੇ ਬਲਜਿੰਦਰ ਸਿੰਘ (ਸਾਬਕਾ ਹੈਡ ਡਰਾਫਟਸਮੈਨ ਪੁੱਡਾ) ਨੂੰ ਜੁਆਇੰਟ ਸਕੱਤਰ ਚੁਣਿਆ ਗਿਆ।