ਖੇਤਰੀ ਪ੍ਰਤੀਨਿਧ
ਪਟਿਆਲਾ, 14 ਦਸੰਬਰ
ਪੰਜਾਬੀ ਯੂਨੀਵਰਸਿਟੀ ਦੇ ਕਰਤਬੀ ਅਤੇ ਪ੍ਰਦਰਸ਼ਨੀ ਕਲਾਵਾਂ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਪਟਿਆਲਾ ਵਲੋਂ 7ਵਾਂ ਨੋਰ੍ਹਾ ਰਿਚਰਡ ਥੀਏਟਰ ਫੈਸਟੀਵਲ ਦੇ ਤੀਜੇ ਦਿਨ ਨਾਟਕ ‘ਲੌਕਡਾਊਨ’ ਪੇਸ਼ ਕੀਤਾ ਗਿਆ। ਨਾਟਕ ਮੇਲੇ ਦੀ ਤੀਜੀ ਸ਼ਾਮ ਨੂੰ ਕਰਤਬੀ ਅਤੇ ਪ੍ਰਦਰਸ਼ਨੀ ਕਲਾਵਾਂ ਦੇ ਪੰਜ ਸਾਲਾ ਏਕੀਕ੍ਰਿਤ ਕੋਰਸ ਦੇ ਵਿਦਿਆਰਥੀਆਂ ਵੱਲੋਂ ਡਾ. ਨਿਵੇਦਿਤਾ ਉਪਲ ਦੀ ਨਿਗਰਾਨੀ ਹੇਠ ਸੰਗੀਤਕ ਪੇਸ਼ਕਾਰੀਆਂ ਕੀਤੀਆਂ ਗਈਆਂ। ਇਨ੍ਹਾਂ ਪੇਸ਼ਕਾਰੀਆਂ ਵਿੱਚ ਲੋਕ ਗੀਤ ਛੱਲਾ ਅਤੇ ਲੋਕ ਗੀਤਾਂ ਦਾ ਗੁਲਦਸਤਾ ਸ਼ਾਮਲ ਸੀ। ਇਸ ਤੋਂ ਇਲਾਵਾ ਗੀਤਾਂ ਨਾਲ ਢੋਲਕ, ਤਬਲਾ ਅਤੇ ਤੂੰਬੀ ਉੱਤੇ ਸੰਗੀਤ ਵੀ ਇਨ੍ਹਾਂ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ। ਸਾਰਥਕ ਰੰਗ ਮੰਚ ਪਟਿਆਲਾ ਦਾ ਨਾਟਕ ‘ਲੌਕਡਾਊਨ’-ਇੱਕ ਪ੍ਰੇਮ ਕਹਾਣੀ’ ਅਸਲ ਵਿੱਚ ਨਾਵਲਕਾਰ ਬਲਜੀਤ ਸਿੰਘ ਦੇ ਨਾਵਲ ‘ਤਾਲਾਬੰਦੀ’ ਦਾ ਨਾਟਕੀ ਪੰਜਾਬੀ ਰੂਪਾਂਤਰ ਹੈ। ਇਹ ਨਾਟਕ ਭਾਰਤ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਅਚਨਚੇਤ ਲਗਾਏ ਲੌਕਡਾਊਨ ਦੇ ਦਿਨਾਂ ਦੇ ਹਾਲਾਤ ਬਿਆਨ ਕਰ ਰਿਹਾ ਸੀ, ਜਦੋਂ ਪ੍ਰਧਾਨ ਮੰਤਰੀ ਨੇ ਸਿਰਫ਼ ਚਾਰ। ਨਾਟਕ ਨੂੰ ਸਫਲ ਬਣਾਉਣ ਵਿੱਚ ਰੌਸ਼ਨੀ ਦਾ ਖਾਸ ਯੋਗਦਾਨ ਰਿਹਾ ਜਿਸ ਨੂੰ ਹਰਮੀਤ ਭੁੱਲਰ ਨੇ ਬਾਖੂਬੀ ਨਿਭਾਇਆ। ਤਾਲਾਬੰਦੀ ਨਾਵਲ ਦੇ ਲੇਖਕ ਬਲਜੀਤ ਸਿੰਘ ਉਚੇਚੇ ਤੌਰ ’ਤੇ ਨਾਟਕ ਵੇਖਣ ਆਏ। ਸਮਾਗਮ ਦੀ ਪ੍ਰਧਾਨਗੀ ਵੀਸੀ ਡਾ. ਅਰਵਿੰਦ ਨੇ ਕੀਤੀ।