ਗੁਰਨਾਮ ਸਿੰਘ ਅਕੀਦਾ
ਪਟਿਆਲਾ, 27 ਫਰਵਰੀ
ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਪਾਂਧੀ ਨਨਕਾਨਵੀ ਵੱਲੋਂ ਲਿਖਤ ਨਾਟਕ ‘ਲੱਖੀ ਸ਼ਾਹ ਵਣਜਾਰਾ’ ਦੀ ਪੇਸ਼ਕਾਰੀ ਕੀਤੀ ਗਈ। ਇਹ ਨਾਟਕ ਪਿੰਗਲਾ ਆਸ਼ਰਮ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਮੁੱਖ ਮਹਿਮਾਨੀ ਵਿੱਚ ਗੁਰਬਾਜ਼ ਸਿੰਘ ਐੱਮ.ਡੀ. ਪਟਿਆਲਾ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਸਰਪ੍ਰਸਤੀ ਅਤੇ ਪ੍ਰਿੰ. ਹਸਵਿੰਦਰ ਕੌਰ ਦੀ ਰਹਿਨੁਮਾਈ ਹੇਠ ਆਈ.ਟੀ.ਆਈ. (ਇਸਤਰੀ) ਵਿੱਚ ਅਤੇ ਪਿੰਗਲਾ ਆਸ਼ਰਮ ਪਟਿਆਲਾ ਵਿੱਚ ਖੇਡੇ ਗਏ।
ਇਸ ਮੌਕੇ ਓ.ਪੀ. ਗਰਗ, ਦਲੀਪ ਸਿੰਘ ਉੱਪਲ, ਬਲਬੀਰ ਸਿੰਘ ਸੈਣੀ ਰੇਡੀਓ ਟੀ.ਵੀ. ਡਰਾਮਾ ਕਲਾਕਾਰ, ਰਾਜਿੰਦਰ ਵਰਮਾ ਪ੍ਰਧਾਨ ਆਰੀਆ ਸਮਾਜ ਸਨੌਰ, ਸਤੀਸ਼ ਕੁਮਾਰ ਬੁੱਦਰੂ, ਨੀਰਜ ਗੁਪਤਾ ਮੁਖੀ , ਬਲਰਾਜ ਕੁਮਾਰ ਠੇਕੇਦਾਰ, ਧਰਮਪਾਲ ਵੀ ਮੌਜੂਦ ਸਨ। ਇਹ ਨਾਟਕ ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ ਦੇ ਨਿਰਦੇਸ਼ਨ ਹੇਠ ਪੇਸ਼ ਕੀਤੇ ਗਏ। ਕਲਾਕਾਰਾਂ ਪ੍ਰਾਣ ਸਭਰਵਾਲ, ਗੋਪਾਲ ਸ਼ਰਮਾ, ਅੰਜੂ ਸੈਣੀ, ਰਾਜ ਸ੍ਰੀ, ਗੁਰਪ੍ਰਗਟ ਸਿੰਘ, ਮਨੀਸ਼ਾ, ਗਾਇਕ ਮਨਜੀਤ ਸਿੰਘ ਮੰਨੀ ਗਰੁੱਪ, ਰੌਬਿਨ ਸਿੰਘ, ਬਲਵਿੰਦਰ ਸਿੰਘ, ਟੈਕਨੀਕਲ ਤੇ ਪ੍ਰਬੰਧਕੀ ਟੀਮ ਮੈਂਬਰਾਂ ਨੇ ਵਾਹ-ਵਾਹ ਖੱਟੀ।