ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 30 ਮਾਰਚ
ਇਥੇ ਅਜੋਕੇ ਵਿਸ਼ਵ ਵਿਆਪੀ ਮਾਨਵੀ ਹੋਂਦ ਨੂੰ ਦਰਪੇਸ਼ ਸੰਕਟਾਂ ਦੇ ਮੱਦੇਨਜ਼ਰ ਬੁੱਧੀਜੀਵੀਆਂ ਦੀ ਹੋਈ ਇਕੱਤਰਤਾ ਦੌਰਾਨ ‘ਗੁਰਮਤਿ ਲੋਕਧਾਰਾ ਵਿਚਾਰ ਮੰਚ’ ਦਾ ਗਠਨ ਕੀਤਾ ਗਿਆ ਹੈ। ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਬਾਬਾ ਬਲਵੀਰ ਸਿੰਘ ਸੀਚੇਵਾਲ ਦੀ ਸਰਪ੍ਰਸਤੀ ਹੇਠ ਵਿਚਾਰ ਮੰਚ ਦੇ ਪ੍ਰਧਾਨ ਡਾ. ਸਵਰਾਜ ਸਿੰਘ ਵਿਸ਼ਵ ਚਿੰਤਕ, ਜਨਰਲ ਸਕੱਤਰ ਡਾ. ਭਗਵੰਤ ਸਿੰਘ ਅਤੇ ਖਜ਼ਾਨਚੀ ਗੁਰਿੰਦਰਜੀਤ ਕੌਰ ਖਹਿਰਾ ਨੂੰ ਬਣਾਇਆ ਗਿਆ ਹੈ। ਇਹ ਮੰਚ ਖਾਸ ਕਰਕੇ ਸਿੱਖ ਚਿੰਤਕਾਂ ਅਤੇ ਮਾਰਕਸਵਾਦੀਆਂ ਵਿਚਲੀ ਸਾਂਝ ਨੂੰ ਉਭਾਰਨ ਹਿਤ ਖੜ੍ਹਾ ਕੀਤਾ ਗਿਆ ਹੈ। ਡਾ. ਸਵਰਾਜ ਸਿੰਘ ਨੇ ਦੱਸਿਆ ਕਿ ਮੰਚ ਦੇ ਸਲਾਹਕਾਰ ਬੋਰਡ ਵਿੱਚ ਡਾ. ਧਰਮਵੀਰ ਗਾਂਧੀ, ਡਾ. ਈਸ਼ਵਰਦਾਸ ਸਿੰਘ, ਡਾ. ਭੀਮਇੰਦਰ ਸਿੰਘ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਭਾਈ ਹਰਿਸਿਮਰਨ ਸਿੰਘ, ਪ੍ਰੋ. ਬਲਦੇਵ ਸਿੰਘ ਬੱਲੂਆਣਾ, ਡਾ. ਕੁਲਬੀਰ ਕੌਰ, ਜਸਵੀਰ ਸਿੰਘ ਸਰੀ, ਜਸਪਾਲ ਸਿੰਘ ਸਿੱਧੂ, ਡਾ. ਖੁਸ਼ਹਾਲ ਸਿੰਘ, ਪਰਮਜੀਤ ਕੌਰ ਸਰਹਿੰਦ, ਕਰਮ ਸਿੰਘ ਵਕੀਲ, ਪ੍ਰੋ. ਪਰਮਵੀਰ ਸਿੰਘ, ਪ੍ਰੋ. ਇੰਦਰਾ ਸੁਬਰਾਮਨੀਅਮ, ਅਮਰਜੀਤ ਕੌਰ ਹਿਰਦੇ, ਇਕਬਾਲ ਸਿੰਘ ਢਿੱਲੋਂ, ਰਵੇਲ ਸਿੰਘ ਭਿੰਡਰ, ਬਹਾਦਰ ਸਿੰਘ ਸੰਧੂ ਜਲੰਧਰ, ਏ.ਆਰ.ਆਰ.ਐਸ. ਸੰਧੂ, ਪ੍ਰੋ. ਰਵਿੰਦਰ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਕਾਰਜਕਾਰਨੀ ਕਮੇਟੀ ਵੀ ਬਣਾਈ ਗਈ।