ਦੇਵੀਗੜ੍ਹ: ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੀ ਸੰਸਥਾ ਯੂਨੀਵਰਸਿਟੀ ਕਾਲਜ ਮੀਰਾਂਪਰ ਦੇ ਸਹਾਇਕ ਪ੍ਰੋਫੈਸਰ ਡਾ. ਜਯੋਤੀ ਗਰਗ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਨੂੰ ਭਾਰਤ ਸਰਕਾਰ ਦੀ ਸਿੱਖਿਆ ਮੰਤਰਾਲਾ ਦੇ ਸੰਸਥਾ ਆਈ.ਸੀ.ਐਸ.ਐਸ.ਆਰ ਵੱਲੋਂ ਪੋਸਟ ਡਾਕਟਰਲ ਰਿਸਰਚ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ। ਡਾ. ਜਯੋਤੀ ਗਰਗ ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਅਰਥ ਸ਼ਾਸਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਆਈਸੀਐੱਸਐੱਸਆਰ ਵੱਲੋਂ ‘ਕੋਲਡ ਚੇਨ ਇਨਫਰਸਟਰਕਚਰ ਇਨ ਪੰਜਾਬ ਲਿੰਕੇਜਿਜ਼ ਟੂ ਫੂਡ ਪ੍ਰੋਸੈਸਿੰਗ ਇੰਡਸਟਰੀਜ਼’ ਵਿਸ਼ੇ ਉੱਤੇ ਰਿਸਰਚ (ਖੋਜ) ਸ਼ੁਰੂ ਕੀਤੀ ਗਈ ਸੀ। ਇਸ ਪ੍ਰਾਪਤੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀਸੀ ਡਾ. ਅਰਵਿੰਦ ਨੇ ਡਾ. ਗਰਗ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ