ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜੁਲਾਈ
ਅੱਜ ਸਾਬਕਾ ਚੇਅਰਮੈਨ ਬਲਰਾਜ ਸਿੰਘ ਅਤੇ ਗੁਰਨਾਮ ਸਿੰਘ ਭੂਰੀਮਾਜਰਾ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਇੱਕ ਦਰਜਨ ਪਰਿਵਾਰ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਹ ਐਲਾਨ ਉਨ੍ਹਾਂ ਨੇ ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪਟਿਆਲਾ ਨੇੜਲੇ ਪਿੰਡ ਜਲਾਲਪੁਰ ਸਥਿਤ ਘਰ ਆ ਕੇ ਕੀਤਾ। ਉਨ੍ਹਾਂ ਨੂੰ ਵਿਧਾਇਕ ਜਲਾਲਪੁਰ ਅਤੇ ਉਨ੍ਹਾਂ ਦੇ ਪੁੱਤਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਸਿੰਘ ਜਲਾਲਪੁਰ ਵੱਲੋਂ ਸਨਮਾਨਿਆ ਗਿਆ। ਵਿਧਾਇਕ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਤੇਲ ਕੀਮਤਾਂ ਵਿੱਚ ਵਾਧਾ ਹੋ ਰਿਹਾ। ਜਲਾਲਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਨਿਊ ਅਫ਼ਸਰ ਕਾਲੋਨੀ ਸੈਦਖੇੜੀ ਦੇ ਪ੍ਰਧਾਨ ਤਰੁਣ ਡਾਵਰਾ, ਮੀਤ ਪ੍ਰਧਾਨ ਪ੍ਰਵੀਨ ਕੁਮਾਰ, ਗੁਰਦੀਪ ਸਿੰਘ, ਵਿਸ਼ਾਲ, ਮਨੋਜ, ਬਬਲੂ, ਨੰਨ੍ਹਾ, ਮਨੀਸ਼ ਕੁਮਾਰ, ਰਾਧੇ ਕਿਸ਼ਨ ਤੇ ਪਰਮਜੋਤ ਸਣੇ ਦੋ ਦਰਜਨ ਤੋਂ ਵੱਧ ਜਣਿਆਂ ਨੇ ਪਰਿਵਾਰਾਂ ਸਣੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।