ਪੱਤਰ ਪ੍ਰੇਰਕ
ਘਨੌਰ, 31 ਜਨਵਰੀ
ਘਨੌਰ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਜਥੇਦਾਰ ਜਸਮੇਰ ਸਿੰਘ ਲਾਛੜੂ, ਕਮਲਦੀਪ ਸਿੰਘ ਢੰਡਾ, ਬਲਦੇਵ ਸਿੰਘ ਮਹਿਰਾ ਅਤੇ ਗੁਰਜੰਟ ਸਿੰਘ ਮਹਿਦੂਦਾਂ ਦੀ ਟੀਮ ਨਾਲ ਚੋਣ ਮੁਹਿੰਮ ਭਖਾ ਦਿੱਤੀ ਹੈ। ਉਨ੍ਹਾਂ ਵੱਲੋਂ ਪ੍ਰਚਾਰ ਦੌਰਾਨ ਪਿੰਡ ਮਹਿਦੂਦਾਂ ਦੀ ਮੀਟਿੰਗ ਸਮੇਂ ਪਿੰਡ ਦੇ ਵਸਨੀਕ ਨਸੀਬ ਸਿੰਘ ਨੰਬਰਦਾਰ, ਬਿਕਰ ਸਿੰਘ, ਮੰਗਤ ਰਾਮ, ਬਲਜੀਤ ਸਿੰਘ ਕਾਲਾ, ਕੁਲਦੀਪ ਸਿੰਘ ਅਤੇ ਸੁੱਚਾ ਸਿੰਘ ਨੰਬਰਦਾਰ ਸਮੇਤ ਕਈ ਪਰਿਵਾਰਾਂ ਨੇ ਕਾਂਗਰਸ ਅਤੇ ‘ਆਪ’ ਨੂੰ ਅਲਵਿਦਾ ਆਖ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।