ਖੇਤਰੀ ਪ੍ਰਤੀਨਿਧ
ਪਟਿਆਲਾ, 22 ਜਨਵਰੀ
ਪੰਜਾਬੀ ਯੂਨੀਵਰਸਿਟੀ ਦੇ ਚਾਰ ਖੋਜਾਰਥੀਆਂ ਨੂੰ ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਤੋਂ ਆਪਣੇ ਖੋਜ ਪ੍ਰਾਜੈਕਟਾਂ ਲਈ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ ਦੀ ਡੌਕਟਰਲ ਸਕਾਲਰਸ਼ਿਪ ਹਾਸਲ ਹੋਈ ਹੈ। ਇਨ੍ਹਾਂ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ ਵਿਭਾਗ ਤੋਂ ਦੋ ਖੋਜਾਰਥੀ ਨਵਰੀਤ ਕੌਰ ਤੇ ਸ਼ੁਭਮ ਸਹਿਗਲ, ਕਾਮਰਸ ਵਿਭਾਗ ਤੋਂ ਪ੍ਰ੍ਭਜੋਤ ਕੌਰ ਤੇ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਤੋਂ ਜੈਪ੍ਰੀਤ ਕੌਰ ਸ਼ਾਮਲ ਹਨ। ਦੋ ਸਾਲਾ ਇਸ ਸਕਾਲਰਸ਼ਿਪ ਤਹਿਤ ਇਨ੍ਹਾਂ ਖੋਜਾਰਥੀਆਂ ਨੇ ਆਪਣੀ ਪੀ.ਐੱਚਡੀ ਦਾ ਕੰਮ ਮੁਕੰਮਲ ਕਰਨਾ ਹੈ। ਚੇਤੇ ਰਹੇ ਕਿ ਪੰਜਾਬੀ ਯੂਨੀਵਰਸਿਟੀ ਦੇ ਤਿੰਨ ਹੋਰ ਖੋਜਾਰਥੀਆਂ ਨੂੰ ਇਸੇ ਸਾਲ ਪੋਸਟ-ਡੌਕਟਰਲ ਸਕਾਲਰਸਿ਼ਪ ਵੀ ਮਿਲੀ ਹੈ।