ਖੇਤਰੀ ਪ੍ਰਤੀਨਿੱਧ
ਪਟਿਆਲਾ, 22 ਅਕਤੂਬਰ
ਕੇਂਦਰੀ ਜੇਲ੍ਹ ਪਟਿਆਲਾ ਵਿਖੇ ਦੀਵਾਲੀ ਦਾ ਤਿਉਹਾਰ ਬੰਦੀਆਂ ਨਾਲ ਬਹੁਤ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਦਿਹਾੜੇ ਤੇ ‘ਇਨਰ ਵੀਲ ਕਲੱਬ’ ਅਤੇ ‘ਮੇਰੀ ਆਵਾਜ਼ ਸੁਣੋ’ ਨਾਂ ਦੀ ਸਮਾਜ-ਸੇਵੀ ਸੰਸਥਾ ਨਾਲ ਤਾਲਮੇਲ ਕਰਕੇ ਕੇਂਦਰੀ ਜੇਲ੍ਹ ਪਟਿਆਲਾ ਦੀਆਂ ਔਰਤ ਬੰਦੀਆਂ ਨੂੰ ਦੀਵੇ ਤੇ ਮਠਿਆਈਆਂ ਵੰਡੀਆਂ ਗਈਆਂ। ਜੇਲ੍ਹ ਵਿੱਚ ਬੰਦੀ ਔਰਤ ਨਾਲ 3 ਛੋਟੇ ਬੱਚਿਆਂ ਨੂੰ ਖਿਡਾਉਣੇ ਮੁਹੱਈਆ ਕਰਵਾਏ ਗਏ।
ਇਸ ਮੌਕੇ ਬੰਦੀ ਔਰਤਾਂ ਨੇ ਸੱਭਿਆਚਾਰਕ ਸਰਗਰਮੀਆਂ ’ਚ ਵੀ ਸ਼ਿਰਕਤ ਕੀਤੀ। ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਬੰਦੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣੇ ਪਰਿਵਾਰ ਨਾਲ ਮੁੜ ਸਮਾਜ ਦੀ ਮੁੱਖ ਧਾਰਾ ਦਾ ਹਿੱਸਾ ਬਣਨ ਲਈ ਸ਼ੁਭਕਾਮਨਾਵਾਂ ਦਿੱਤੀਆਂ।