ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਫਰਵਰੀ
ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਪਟਿਆਲਾ ਜ਼ਿਲ੍ਹੇ ਦੇ ਅੱਠ ਹਲਕਿਆਂ ਲਈ ਪਹਿਲੀ ਫਰਵਰੀ ਤਕ ਆਈਆਂ ਕੁੱਲ 154 ਨਾਮਜ਼ਦਗੀਆਂ ਦੀ ਅੱਜ ਜਾਂਚ ਪੜਤਾਲ ਹੋਈ। ਇਸ ਦੌਰਾਨ 36 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੱਖ ਵੱਖ ਕਾਰਨਾਂ ਕਰਕੇ ਰੱਦ ਹੋ ਗਏ ਹਨ ਤੇ ਦੋ ਉਮੀਦਵਾਰਾਂ ਨੇ ਆਪਣੇ ਕਾਗ਼ਜ਼ ਵਾਪਸ ਲੈ ਲਏ ਹਨ। ਇਸੇ ਦੌਰਾਨ 116 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਗਏ ਹਨ। ਸਭ ਤੋਂ ਵਧ 8 ਨਾਮਜ਼ਦਗੀਆਂ ਪਟਿਆਲਾ ਦਿਹਾਤੀ ਹਲਕੇ ’ਚ ਰੱਦ ਹੋਈਆਂ ਹਨ ਜਦਕਿ ਸਭ ਤੋਂ ਘੱਟ 3-3 ਪਰਚੇ ਪਟਿਆਲਾ ਸ਼ਹਿਰੀ ਅਤੇ ਸਮਾਣਾ ਹਲਕਿਆਂ ’ਚ ਰੱਦ ਹੋਏ ਹਨ।
ਹਲਕਾ ਪਟਿਆਲਾ ਸ਼ਹਿਰੀ ’ਚ 3 ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ ਜਦਕਿ 17 ਨਾਮਜਦਗੀਆਂ ਯੋਗ ਪਾਈਆਂ ਗਈਆਂ ਹਨ। ਇਨ੍ਹਾਂ ਵਿੱਚ ‘ਆਪ’ ਦੇ ਅਜੀਤਪਾਲ ਸਿੰਘ ਕੋਹਲੀ, ਸ਼੍ਰੋਮਣੀ ਅਕਾਲੀ ਦਲ ਦੇ ਹਰਪਾਲ ਜਨੇਜਾ, ਕਾਂਗਰਸ ਦੇ ਵਿਸ਼ਨੂੰ ਸ਼ਰਮਾ, ਪੰਜਾਬ ਲੋਕ ਕਾਂਗਰਸ ਦੇ ਅਮਰਿੰਦਰ ਸਿੰਘ, ਮਾਨ ਦਲ ਦੇ ਨੌਨਿਹਾਲ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਪਰਮਜੀਤ ਸਿੰਘ ਅਤੇ ਜਨ ਆਸਰਾ ਪਾਰਟੀ ਦੇ ਯੋਗੇਸ਼ ਕੁਮਾਰ ਸਮੇਤ ਆਜ਼ਾਦ ਉਮੀਦਵਾਰ ਸੋਨੂੰ, ਗੁਰਮੁਖ ਸਿੰਘ, ਜਸਬੀਰ ਸਿੰਘ, ਜਗਦੀਸ਼ ਕੁਮਾਰ, ਜੋਤੀ ਤਿਵਾੜੀ, ਦਵਿੰਦਰ ਸਿੰਘ, ਪੰਕਜ ਮਹਿੰਦਰੂ, ਮੱਖਣ ਸਿੰਘ, ਮਾਲਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਸ਼ਾਮਲ ਹਨ। ਜੈ ਇੰਦਰ ਕੌਰ ਨੇ ਕਾਗ਼ਜ਼ ਵਾਪਸ ਲੈ ਲਏ ਹਨ।
ਵਿਧਾਨ ਸਭਾ ਹਲਕ ਪਟਿਆਲਾ (ਦਿਹਾਤੀ) ’ਚ 8 ਉਮੀਦਵਾਰਾਂ ਦੇ ਕਾਗ਼ਜ਼ ਰੱਦ ਅਤੇ 23 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ। ਇਨ੍ਹਾਂ ’ਚ ਅਕਾਲੀ ਦਲ ਦੇ ਜਸਪਾਲ ਸਿੰਘ ਬਿੱਟੂ ਚੱਠਾ, ‘ਆਪ’ ਦੇ ਡਾ. ਬਲਬੀਰ ਸਿੰਘ, ਕਾਂਗਰਸ ਦੇ ਮੋਹਿਤ ਮੋਹਿੰਦਰਾ, ਪੰਜਾਬ ਲੋਕ ਕਾਂਗਰਸ ਦੇ ਸੰਜੀਵ ਬਿੱਟੂ, ਸਮਾਜਿਕ ਸੰਘਰਸ਼ ਪਾਰਟੀ ਦੀ ਹਰਪ੍ਰੀਤ ਕੌਰ, ਇਨਸਾਨੀਅਤ ਲੋਕ ਵਿਕਾਸ ਪਾਰਟੀ ਦੇ ਜਸਦੇਵ ਸਿੰਘ ਉਰਫ਼ ਜਸਲੀਨ ਪਟਿਆਲਾ, ਪੀਪਲ ਪਾਰਟੀ ਆਫ਼ ਇੰਡੀਆ (ਡੈਮੋਕਰੇਟਿਕ) ਦੇ ਤੇਜਵਿੰਦਰਪਾਲ ਸਿੰਘ ਸੈਣੀ, ਮਾਨ ਦਲ ਦੇ ਪ੍ਰੋ. ਮੋਹਿੰਦਰਪਾਲ ਸਿੰਘ ਸਮੇਤ ਅਭਿਸ਼ੇਕ ਸਿੰਘ, ਸੰਗੀਤਾ ਸ਼ਰਮਾ, ਸ਼ਵੇਤਾ ਜਿੰਦਲ, ਸ਼ਿਲਪੀ ਜੈਨ, ਸੌਰਭ ਜੈਨ, ਕ੍ਰਿਸ਼ਨ ਕੁਮਾਰ, ਜਸਦੀਪ ਸਿੰਘ, ਜਸ਼ਨਦੀਪ ਸਿੰਘ ਜੋਸ਼ੀ, ਦਲਬੀਰ ਸਿੰਘ, ਧਰਮਿੰਦਰ ਸਿੰਘ, ਪਰਮਜੀਤ ਸਿੰਘ ਭੁੱਲਰ, ਪੂਨਮ ਸ਼ਰਮਾ, ਬਲਜੀਤ ਸਿੰਘ, ਰਾਜੀਵ ਸ਼ਰਮਾ ਅਤੇ ਰਾਜੀਵ ਕੁਮਾਰ ਬੱਬਰ ਆਜ਼ਾਦ ਉਮੀਦਵਾਰ ਸ਼ਾਮਲ ਹਨ।
ਇਸੇ ਤਰ੍ਹਾਂ ਹਲਕਾ ਸਨੌਰ ’ਚ ਰੱਦ ਹੋਈਆਂ ਨਾਮਜਦਗੀਆਂ ਦੀ ਗਿਣਤੀ 5 ਰਹੀ। ਜਿਹੜੇ 15 ਉਮੀਦਵਾਰਾਂ ਦੇ ਪਰਚੇ ਸਹੀ ਪਾਏ ਗਏ ਉਨ੍ਹਾਂ ’ਚ ‘ਆਪ’ ਦੇ ਹਰਮੀਤ ਸਿੰਘ ਪਠਾਣਮਾਜਰਾ, ਕਾਂਗਰਸ ਦੇ ਹਰਿੰਦਰ ਪਾਲ ਸਿੰਘ ਹੈਰੀਮਾਨ, ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ, ਪੰਜਾਬ ਲੋਕ ਕਾਂਗਰਸ ਦੇ ਬਿਕਰਮਜੀਤ ਇੰਦਰ ਸਿੰਘ ਚਹਿਲ, ਮਾਨ ਦਲ ਦੇ ਵਿਕਰਮਜੀਤ ਸਿੰਘ ਅਤੇ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਨਵਜੋਤ ਸਿੰਘ ਸਮੇਤ ਆਜ਼ਾਦ ਉਮੀਦਵਾਰ ਅਜੈ ਕੁਮਾਰ, ਸੁਰਿੰਦਰ ਸਿੰਘ, ਹਰਮੀਤ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ, ਜਤਿੰਦਰ , ਦਿਲਬਾਗ ਸਿੰਘ, ਬੂਟਾ ਸਿੰਘ ਅਤੇ ਮੋਹਲ ਲਾਲ ਸ਼ਾਮਲ ਹਨ। ਇਥੇ ਕਮਲਜੀਤ ਕੌਰ ਚਹਿਲ ਨੇ ਕਾਗ਼ਜ਼ ਵਾਪਸ ਲੈ ਲਏ ਗਏ ਹਨ।
ਹਲਕਾ ਘਨੌਰ ’ਚ 5 ਨਾਮਜ਼ਦਗੀਆਂ ਰੱਦ ਹੋਈਆਂ ਹਨ ਅਤੇ 11 ਸਹੀ ਪਾਈਆਂ ਗਈਆਂ ਹਨ। ਇਨ੍ਹਾਂ ’ਚ ਕਾਂਗਰਸ ਦੇ ਮਦਨ ਲਾਲ ਜਲਾਲਪੁਰ, ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ‘ਆਪ’ ਦੇ ਗੁਰਲਾਲ ਘਨੌਰ, ਭਾਜਪਾ ਦੇ ਵਿਕਾਸ ਸ਼ਰਮਾ ਅਤੇ ਮਾਨ ਦਲ ਦੇ ਜਗਦੀਪ ਸਿੰਘ ਸਮੇਤ ਆਜ਼ਾਦ ਉਮੀਦਵਾਰਾਂ ’ਚ ਕਾਮਰੇਡ ਪ੍ਰੇਮ ਸਿੰਘ ਭੰਗੂ (ਸੰਯੁਕਤ ਸਮਾਜ ਮੋਰਚਾ), ਅਮਰੀਕ ਸਿੰਘ, ਗੁਰਲਾਲ ਸਿੰਘ, ਜਸਪਾਲ ਸਿੰਘ, ਜਗਨੀਤ ਸਿੰਘ ਅਤੇ ਰਣਬੀਰ ਕੌਰ ਭੰਗੂ ਦੇ ਨਾਮ ਸ਼ਾਮਲ ਹਨ।
ਹਲਕਾ ਸਮਾਣਾ ’ਚ ਤਿੰਨ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ। ਯੋਗ ਪਾਏੇ ਜਾਣ ਵਾਲੇ 15 ਉਮੀਦਵਾਰਾਂ ’ਚ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ, ‘ਆਪ’ ਦੇ ਚੇਤਨ ਸਿੰਘ ਜੋੜਾਮਾਜਰਾ, ਕਾਂਗਰਸ ਦੇ ਕਾਕਾ ਰਾਜਿੰਦਰ ਸਿੰਘ, ਪੰਜਾਬ ਲੋਕ ਕਾਂਗਰਸ ਦੇ ਸੁਰਿੰਦਰ ਸਿੰਘ ਖੇੜਕੀ, ਸੰਯੁਕਤ ਸੰਘਰਸ਼ ਪਾਰਟੀ ਦੇ ਰਛਪਾਲ ਸਿੰਘ ਜੋੜਾਮਾਜਰਾ, ਸਮਾਜਵਾਦੀ ਪਾਰਟੀ ਦੇ ਅਜੈਬ ਸਿੰਘ ਬਠੋਈ, ਮਾਨ ਦਲ ਦੇ ਹਰਦੀਪ ਸਿੰਘ ਅਤੇ ਪੰਜਾਬ ਕਿਸਾਨ ਦਲ ਦੀ ਜਗਦੀਪ ਕੌਰ ਸਮੇਤ ਆਜ਼ਾਦ ਉਮੀਦਵਾਰ ਅਸ਼ਵਨੀ ਕੁਮਾਰ, ਚਰਨਜੀਤ ਕੌਰ, ਪਰਮਜੀਤ ਸਿੰਘ ਸਹੌਲੀ, ਪਰਵੀਨ ਕੁਮਾਰ, ਪੂਨਮ ਰਾਣੀ, ਰਾਜੂ ਰਾਮ ਅਤੇ ਲਵਪ੍ਰੀਤ ਸਿੰਘ ਦੇ ਨਾਮ ਸ਼ਾਮਲ ਹਨ।
ਇਸੇ ਦੌਰਾਨ ਹਲਕਾ ਨਾਭਾ ’ਚ 4 ਨਾਮਜ਼ਦਗੀਆਂ ਰੱਦ ਹੋਈਆਂ ਹਨ ਤੇ 11 ਯੋਗ ਪਾਈਆਂ ਗਈਆਂ ਹਨ। ਦਰੁਸਤ ਕਾਗਜ਼ਾਂ ਵਾਲਿਆਂ ’ਚ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ, ਸੀਪੀਆਈ ਦੇ ਕਸ਼ਮੀਰ ਸਿੰਘ, ਅਕਾਲੀ ਦਲ ਦੇ ਕਬੀਰ ਦਾਸ, ‘ਆਪ’ ਦੇ ਗੁਰਦੇਵ ਸਿੰਘ ਦੇਵ ਮਾਨ, ਭਾਜਪਾ ਦੇ ਗੁਰਪ੍ਰੀਤ ਸਿੰਘ ਸ਼ਾਹਪੁਰ, ਸਮਾਜਵਾਦੀ ਪਾਰਟੀ ਦੇ ਸਿਮਰਨਜੀਤ ਸਿੰਘ, ਸੰਯੁਕਤ ਸੰਘਰਸ਼ ਪਾਰਟੀ ਦੇ ਬਰਿੰਦਰ ਕੁਮਾਰ ਤੇ ਰਾਕੇਸ਼ ਕੁਮਾਰ ਅਤੇ ਆਜ਼ਾਦ ਉਮੀਦਵਾਰ ਵਜੋਂ ਗੁਲਜ਼ਾਰ ਖੰਨਾ, ਪਰਮਜੀਤ ਸਿੰਘ ਅਤੇ ਬਲਵੰਤ ਸਿੰਘ ਸ਼ਾਮਲ ਹਨ।
ਇਸੇ ਤਰ੍ਹਾਂ ਹਲਕਾ ਸ਼ੁਤਰਾਣਾ ’ਚ ਚਾਰ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ।
ਹਲਕਾ ਰਾਜਪੁਰਾ: ਚਾਰ ਉਮੀਦਵਾਰਾਂ ਦੀਆਂ ਨਾਮਜਦਗੀਆਂ ਰੱਦ
ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ): ਵਿਧਾਨ ਸਭਾ ਚੋਣਾਂ ਲਈ ਹਲਕਾ ਰਾਜਪੁਰਾ ਤੋਂ ਉਮੀਦਵਾਰਾਂ ਵੱਲੋਂ ਦਾਖਲ ਕਰਵਾਈਆਂ ਗਈਆਂ 16 ਨਾਮਜਦਗੀਆਂ ਦੀ ਜਾਂਚ ਦੌਰਾਨ ਚਾਰ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਰੱਦ ਹੋ ਗਏ ਹਨ। ਹੁਣ ਚੋਣ ਮੈਦਾਨ ਵਿੱਚ 12 ਉਮੀਦਵਾਰ ਰਹਿ ਗਏ ਹਨ ਜਿਨ੍ਹਾਂ ਵਿੱਚ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ, ਭਾਜਪਾ ਦੇ ਜਗਦੀਸ਼ ਕੁਮਾਰ ਜੱਗਾ, ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਬਰਾੜ, ‘ਆਪ’ ਦੀ ਮੈਡਮ ਨੀਨਾ ਮਿੱਤਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਜਗਜੀਤ ਸਿੰਘ ਖਾਲਸਾ ਅਤੇ ਲੋਕ ਇਨਸਾਫ ਪਾਰਟੀ ਦੇ ਅਵਤਾਰ ਸਿੰਘ ਹਰਪਾਲਪੁਰ ਅਤੇ 6 ਆਜ਼ਾਦ ਉਮੀਦਵਾਰ ਸ਼ਾਮਲ ਹਨ। ਹਲਕਾ ਰਾਜਪੁਰਾ ਦੇ ਰਿਟਰਨਿੰਗ ਅਫਸਰ ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਚਾਰ ਉਮੀਦਵਾਰਾਂ ਦੇ ਕਵਰਿੰਗ ਉਮੀਦਵਾਰ ਗੁਰਮੀਤ ਕੌਰ ਕੰਬੋਜ, ਨਵਨੀਤ ਕੌਰ ਬਰਾੜ, ਰੰਜਨਾ ਵਰਮਾ ਅਤੇ ਲਵਿਸ਼ ਮਿੱਤਲ ਦੇ ਨਾਮਜ਼ਦਗੀ ਪੱਤਰ ਵੀ ਰੱਦ ਹੋ ਗਏ ਹਨ।