ਰਾਜਪੁਰਾ: ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਰਾਜਪੁਰਾ ਸੁਪਰ ਕਿਡਜ਼ ਪਹਿਲੇ ਪੜਾਅ ਦੇ ਜੇਤੂ ਬੱਚਿਆਂ ਨੂੰ ਅੱਜ ਵਿਸ਼ੇਸ਼ ਸਮਾਗਮ ਦੌਰਾਨ ਐਂਡਰੋਇਡ ਟੈਬਲਟ ਵੰਡੇ ਗਏ। ਇਸ ਮੌਕੇ ਟਰੱਸਟ ਨੇ 200 ਬੱਚਿਆਂ ਲਈ ਹੌਸਲਾ ਅਫਜਾਈ ਇਨਾਮ ਦੇਣ ਦਾ ਵੀ ਐਲਾਨ ਕੀਤਾ। ਸਮਾਗਮ ਵਿੱਚ ਵਿਜੈ ਗੁਪਤਾ (ਸੀ.ਏ. ਰਾਜਪੁਰਾ) ਅਤੇ ਭਾਰਤੀ ਬਹਾਵਲਪੁਰ ਮਹਾਸੰਘ, ਪੰਜਾਬ ਦੇ ਜਨਰਲ ਸਕੱਤਰ ਜਗਦੀਸ਼ ਬੁੱਧੀਰਾਜਾ ਨੇ ਮੁੱਖ ਮਹਿਮਾਨਾਂ ਵਜੋਂ ਪੁੱਜੇ। ਇਸ ਮੌਕੇ ਸ੍ਰੀ ਜੱਗਾ ਨੇ ਦੱਸਿਆ ਕਿ ਹੁਣ ਤੱਕ ਪ੍ਰਤੀਯੋਗਤਾ ਦੇ 17 ਜੇਤੂ ਐਲਾਨੇ ਜਾ ਚੁੱਕੇ ਹਨ ਅਤੇ ਅੱਧ ਪੜਾਅ ’ਤੇ ਪਹੁੰਚਣ ਤੱਕ ਇਸ ਦੇ 13 ਜੇਤੂ ਹੋਰ ਐਲਾਨੇ ਜਾਣਗੇ। -ਨਿੱਜੀ ਪੱਤਰ ਪ੍ਰੇਰਕ