ਪੱਤਰ ਪ੍ਰੇਰਕ
ਪਟਿਆਲਾ, 9 ਮਈ
ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਦੀ ਪੁਸਤਕ ‘ਲੈਂਗੂਏਜ ਲਰਨਿੰਗ ਬੁੱਕ ਆਫ਼ ਹਿੰਦੀ, ਰਸ਼ੀਅਨ ਐਂਡ ਇੰਗਲਿਸ਼’ ਦੀ ਕਾਫ਼ੀ ਚਰਚਾ ਹੈ, ਕਿਉਂਕਿ ਇਹ ਕਈ ਮੁਲਕਾਂ ਦੀ ਭਾਸ਼ਾਈ ਤਾਲਮੇਲ ਲਈ ਵੱਡਾ ਕੰਮ ਕਰੇਗੀ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੇਸ਼-ਵਿਦੇਸ਼ ਵਿੱਚ ਹਿੰਦੀ ਭਾਸ਼ਾ ਦੀ ਸੇਵਾ ਕਰ ਰਹੇ ਪ੍ਰਸਿੱਧ ਭਾਸ਼ਾ ਵਿਗਿਆਨੀ ਸੁਸ਼ੀਲ ਕੁਮਾਰ ਆਜ਼ਾਦ ਨੇ ਦਿੱਤੀ ਹੈ। ਸੁਸ਼ੀਲ ਆਜ਼ਾਦ ਨੇ ਇਹ ਵੀ ਕਿਹਾ ਕਿ ਅਨਿਲ ਭਾਰਤੀ ਦੀ ਇਹ ਨਵੀਂ ਪੁਸਤਕ ਭਾਸ਼ਾਈ ਤਾਲਮੇਲ ਦੇ ਖੇਤਰ ਵਿੱਚ ਵਿਸ਼ਵ ਪੱਧਰ ਤੇ ਬਹੁਤ ਹੀ ਚਮਤਕਾਰੀ ਪ੍ਰਭਾਵ ਪਾਏਗੀ। ਭਾਸ਼ਾਈ ਤਾਲਮੇਲ ਵੱਲੋਂ ਪੂਰੀ ਦੁਨੀਆ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਦੇ ਅਭਿਆਨ ਨੂੰ ਉਸ ਸਮੇਂ ਵਧੇਰੇ ਮਜ਼ਬੂਤੀ ਮਿਲੀ ਜਦੋਂ ਰੂਸੀ-ਭਾਰਤੀ ਮੈਤ੍ਰੀ ਸੰਘ ‘ਦਿਸ਼ਾ’ ਦੇ ਸੰਸਥਾਪਕ ਪ੍ਰਧਾਨ ਡਾ. ਰਾਮੇਸ਼ਵਰ ਸਿੰਘ ਨੇ ਇਹ ਐਲਾਨ ਕਰ ਦਿੱਤਾ ਕਿ ਉਨ੍ਹਾਂ ਦੀ ਸੰਸਥਾ ਲੇਖਕ ਅਨਿਲ ਭਾਰਤੀ ਦੀ ਕਿਤਾਬ ਨੂੰ ਪੂਰਾ ਸਹਿਯੋਗ ਦੇਣਗੇ। ਇਸ ਤ੍ਰਿਭਾਸ਼ੀ ਲੈਂਗੂਏਜ ਲਰਨਿੰਗ ਬੁੱਕ ਦੇ ਲੇਖਕ ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਪੁਸਤਕ ਜਿੱਥੇ ਭਾਸ਼ਾਈ ਤਾਲਮੇਲ ਵੱਲੋਂ ਰੂਸ ਅਤੇ ਭਾਰਤ ਦੀ ਮਹਾਨ ਸੰਸਕ੍ਰਿਤੀਆਂ ਨੂੰ ਇੱਕ ਦੂਜੇ ਦੇ ਹੋਰ ਵੀ ਨੇੜੇ ਲਿਆਉਣਗੀਆਂ ਉੱਥੇ ਦੁਨੀਆ ਦੇ ਬਾਕੀ ਦੇਸ਼ਾਂ ਵਿੱਚ ਹਿੰਦੀ ਅਤੇ ਰੂਸੀ ਭਾਸ਼ਾਵਾਂ ਨੂੰ ਸਿੱਖਣ ਵਿੱਚ ਮਦਦ ਕਰੇਗੀ।