ਪਟਿਆਲਾ: ਜਨਰਲ ਕੈਟਾਗਿਰੀ ਵੈੱਲਫੇਅਰ ਫੈਡਰੇਸ਼ਨ ਦੇ ਸੂਬਾਈ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ, ਪੀਐੱਸਪੀਸੀਐੱਲ/ਪੀਐੱਸਟੀਸੀਐੱਲ ਦੇ ਪ੍ਰਧਾਨ ਕੁਲਜੀਤ ਸਿੰਘ ਰਟੌਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ, ਜੁਆਇੰਟ ਸਕੱਤਰ ਨਰਿੰਦਰ ਕਥੂਰੀਆ ਅਤੇ ਅਸ਼ੋਕ ਚੋਪੜਾ ਪ੍ਰੈੱਸ ਸਕੱਤਰ ਨੇ ਪਾਵਰ ਕਾਰਪੋਰੇਸ਼ਨ ਦੇ ਨਵੇਂ ਬਣੇ ਡਾਇਰੈਕਟਰ (ਵਿੱਤ) ਸੁਰਿੰਦਰ ਕੁਮਾਰ ਬੇਰੀ ਨਾਲ ਮੁਲਕਾਤ ਕੀਤੀ। ਇਸ ਦੌਰਾਨ ਆਗੂਆਂ ਨੇ ਬੁੱਕੇ ਦੇ ਕੇ ਨਵੇਂ ਡਾਇਰੈਕਟਰ ਦਾ ਸਨਮਾਨ ਕੀਤਾ। ਫੈਡਰੇਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਦੌਰਾਨ ਨਵੇਂ ਡਾਇਰੈਕਟਰ ਨਾਲ ਮੁਲਾਜ਼ਮਾਂ ਦੇ ਵਿੱਤੀ ਮਸਲਿਆਂ ਸਬੰਧੀ ਚਰਚਾ ਵੀ ਕੀਤੀ ਗਈ। ਮੁਲਾਜ਼ਮਾਂ ਦੇ ਇਸ ਵਫਦ ਨੇ ਨਵੇਂ ਡਾਇਰੈਕਟਰ ਦੀ ਇਸ ਨਿਯੁਕਤੀ ਦਾ ਸਵਾਗਤ ਕੀਤਾ। -ਖੇਤਰੀ ਪ੍ਰਤੀਨਿਧ