ਪੱਤਰ ਪ੍ਰੇਰਕ
ਪਾਤੜਾਂ, 20 ਅਗਸਤ
ਕਿਸਾਨਾਂ ਨੂੰ ਅਦਾਇਗੀ ਕਰਨ ਲਈ ਸਿੱਧੀ ਬਿਜਾਈ ਵਾਲੇ ਰਕਬੇ ਦੀ ਦੂਸਰੀ ਪੜਤਾਲ ਮੁਕੰਮਲ ਹੋ ਗਈ ਹੈ। ਪਿੰਡ ਸ਼ੁਤਰਾਣਾ ਦੇ ਸੁਖਵਿੰਦਰ ਸਿੰਘ ਝੱਬਰ ਅਤੇ ਬਲਬੀਰ ਸਿੰਘ ਢਿੱਲੋਂ ਵਲੋਂ ਸਿੱਧੀ ਬਿਜਾਈ ਕੀਤੇ ਰਕਬੇ ਦੀ ਪੜਤਾਲ ਕਰਨ ਪੁੱਜੇ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਲਕੇ ਦੇ ਛੇ ਤੋਂ ਵੱਧ ਪਿੰਡਾਂ ਦੀ ਤਕਰੀਬਨ 90 ਏਕੜ ਜ਼ਮੀਨ ‘ਤੇ ਸਿਧੀ ਬਿਜਾਈ ਦੀ ਪੜਤਾਲ ਕਰਨ ਦੀ ਜ਼ਿੰਮੇਵਾਰੀ ਮਿਲੀ ਸੀ ਜਿਸ ਦੀ ਉਨ੍ਹਾਂ ਵਲੋਂ ਦੂਸਰੀ ਪੜਤਾਲ ਕਰਕੇ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ ਤਾਂ ਕਿ ਕਿਸਾਨਾਂ ਨੂੰ ਸਰਕਾਰ ਵੱਲੋਂ ਐਲਾਨ ਕੀਤੀ ਪੰਦਰਾਂ ਸੌ ਰੁਪਏ ਰਾਸ਼ੀ ਛੇਤੀ ਮਿਲ ਸਕੇ।