ਨਿੱਜੀ ਪੱਤਰ ਪ੍ਰੇਰਕ
ਨਾਭਾ, 11 ਫਰਵਰੀ
ਇੱਥੋਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਚੋਣ ਪ੍ਰਚਾਰ ਦੌਰਾਨ ਪਿੰਡਾਂ ਵਿੱਚ ਕਾਫੀ ਵਿਰੋਧ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਪਿੰਡ ਰਾਮਗੜ੍ਹ ਵਿੱਚ ਪਹਿਲਾਂ ਮਹਿਲਾ ਨੂੰ ਵਿਰੋਧੀ ਪਾਰਟੀ ਦਾ ਦੱਸ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਮਗਰੋਂ ਮਹਿਲਾ ਦੇ ਸਵਾਲਾਂ ਤੋਂ ਖਿਝ ਕੇ ਧਰਮਸੋਤ ਆਪਣਾ ਭਾਸ਼ਣ ਵਿੱਚੋਂ ਹੀ ਛੱਡ ਕੇ ਚਲੇ ਗਏ।
ਇਸੇ ਦੌਰਾਨ ਪਿੰਡ ਬਨੇਰਾ ਖੁਰਦ ਵਿੱਚ ਇੱਕ ਨੌਜਵਾਨ ਨੇ ਮੰਚ ’ਤੇ ਚੜ੍ਹ ਕੇ ਪਹਿਲਾਂ ਧਰਮਸੋਤ ਨੂੰ ਪੰਜ ਮਰਲਾ ਪਲਾਟਾਂ ਦੀ ਵੰਡ ਵਿੱਚ ਪਾਰਟੀਬਾਜ਼ੀ ਲਈ ਦੋਸ਼ੀ ਠਹਿਰਾਇਆ ਤੇ ਫਿਰ ਉਸੇ ਮੰਚ ਤੋਂ ਉਨ੍ਹਾਂ ਸਾਹਮਣੇ ਆਮ ਆਦਮੀ ਪਾਰਟੀ ਦੇ ਹੱਕ ’ਚ ਨਾਅਰੇ ਵੀ ਮਾਰੇ। ਇਹ ਦੋਵੇਂ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੇ ਹਨ। ਇਸ ਸਬੰਧੀ ਸਾਧੂ ਸਿੰਘ ਧਰਮਸੋਤ ਨਾਲ ਸੰਪਰਕ ਨਾ ਹੋ ਸਕਿਆ।