ਪਟਿਆਲਾ: ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮਾਧਵੀ ਕਟਾਰੀਆ ਨੇ ਕਿਹਾ ਕਿ ਭਾਸ਼ਾਵਾਂ ਵਿੱਚ ਰਾਜਨੀਤੀ ਹਮੇਸ਼ਾ ਹੀ ਭਾਸ਼ਾਵਾਂ ਦੇ ਵਿਕਾਸ ਵਿੱਚ ਖੜ੍ਹੋਤ ਪਾਉਂਦੀ ਹੈ। ਕਾਫ਼ੀ ਸਮੇਂ ਤੋਂ ਭਾਸ਼ਾਵਾਂ ਵਿੱਚ ਹੁੰਦੀ ਰਾਜਨੀਤੀ ਨੇ ਹੁਣ ਕਾਫ਼ੀ ਜ਼ੋਰ ਫੜ ਲਿਆ ਹੈ। ਪੰਜਾਬੀ ਪੰਜਾਬ ਦੀ ਮਾਂ ਬੋਲੀ ਹੈ ਅਤੇ ਹਿੰਦੀ ਭਾਰਤ ਦੀ ਸੰਪਰਕ ਭਾਸ਼ਾ ਹੈ ਪਰ ਭਾਸ਼ਾਵਾਂ ਨੂੰ ਧਰਮਾਂ ਨਾਲ ਜੋੜ ਕੇ ਕੁਝ ਲੋਕ ਗ਼ਲਤ ਕਰ ਰਹੇ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਸ਼ੇਰਾਂਵਾਲਾ ਗੇਟ ਵਿਖੇ ਸਥਿਤ ਮੁੱਖ ਦਫ਼ਤਰ ਵਿੱਚ ਹਰ ਸਾਲ ਦੀ ਤਰ੍ਹਾਂ ਹਿੰਦੀ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀਮਤੀ ਕਟਾਰੀਆ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। -ਪੱਤਰ ਪ੍ਰੇਰਕ