ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਗਸਤ
‘ਜ਼ਮੀਰ ਜਗਾਓ , ਜਾਓ, ਦੇਸ਼ ਬਚਾਓ’ ਮੁਹਿੰਮ ਤਹਿਤ ਪਿੰਡਾਂ ਤੋਂ ਆਏ ਨੌਜਵਾਨਾ ਨੇ ਅੱਜ ਇਥੇ ਸਨੌਰ ਰੋਡ ’ਤੇ ਸਥਿਤ ਸ਼ਹੀਦ ਊਧਮ ਸਿੰਘ ਚੌਕ ਵਿੱਚ ਖੜ੍ਹ ਕੇ ਲੋਕਾਂ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਹੋਣ ਦੀ ਅਪੀਲ ਕੀਤੀ। ਜਿਸ ਦੌਰਾਨ ਹੀ ਸ਼ਾਂਤੀ ਪੂਰਵਕ ਢੰਗ ਨਾਲ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਸੁਰਜੀਤ ਪਰੌੜ, ਕੁਲਜੀਤ ਮੱਲ੍ਹੀ ਤੇ ਗੁਰਵਿੰਦਰ ਕਾਹਲੋਂ ਨੇ ਕਿਹਾ ਕਿ ਕੇਂਦਰ ਨੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਧਰਨੇ ’ਤੇ ਬੈਠੇ ਹਨ ਤੇ ਸੰਘਰਸ਼ ਲੰਬਾ ਹੁੰਦਾ ਜਾ ਰਿਹਾ ਹੈ । ਹਰੇਕ ਵਰਗ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਅੰਦੋਲਨ ਨੂੰ ਸਹਿਯੋਗ ਦੇਣ, ਕਿਉਂਕਿ ਇਹ ਸਮੁੱਚੇ ਪੰਜਾਬੀਆਂ ਦਾ ਮਸਲਾ ਹੈ। ਇਸ ਮੌੌਕੇ ਐਚ.ਆਰ ਗਰੁੱਪ ਦੇ ਚੇਅਰਮੈਨ ਜਗਤਾਰ ਸਿੰਘ ਬਿੱਟੂ ਨੇ ਵੀ ਹਾਜ਼ਰੀ ਭਰਦਿਆਂ ਨੌਜਵਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਹਰਵਿੰਦਰ ਢਿੱਲੋਂ,ਜਸਵਿੰਦਰ ਪੰਜੇਟਾ, ਭੋਲਾ ਗਿੰਨੀ, ਨੰਬਰਦਾਰ ਗੁਰਮੇਲ ਮੰਜਾਲੀਆ, ਕਰਨਵੀਰੋ ਲਵਲੀ , ਹੁਸਨਪ੍ਰੀਤ ਅਲੀਵਾਲ ,ਜਸਵੀਰ ਮੰਜਾਲ, ਲਖਵੀਰ ਪੰਜੇਟਾ, ਗੋਪੀ ਅਲੀਪੁਰ, ਹਰਵਿੰਦਰ ਅਲੀਪੁਰ, ਮਨਜੋਤ ਸਨੌਰ, ਇਕਬਾਲ ਸਨੌਰ, ਅਮਰਜੀਤ ਸਨੌਰ, ਮਨਪ੍ਰੀਤ ਸਨੌਰ, ਕਰਨ ਔਲਖ ਆਦਿ ਨੇ ਵੀ ਜਾਗਰੂਕ ਮੁਹਿੰਮ ਵਿੱਚ ਯੋਗਦਾਨ ਪਾਇਆ।