
ਪਟਿਆਲਾ ਵਿੱਚ ਬੇਰੁਜ਼ਗਾਰ ਸੰਘਰਸ਼ ਯੂਨੀਅਨ ਦੇ ਮੈਂਬਰ ਰੋਸ ਵਿਖਾਵਾ ਕਰਦੇ ਹੋਏ। ਫੋਟੋ: ਰਾਜੇਸ਼ ਸੱਚਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਮਈ
ਅਪਰੈਂਟਸ ਲਾਈਨਮੈਨ ਪੀਐੱਸਪੀਸੀਐੱਲ ਯੂਨੀਅਨ ਦੇ ਸੱਦੇ ਤੇ ਅੱਜ ਸੈਂਕੜੇ ਬੇਰੁਜ਼ਗਾਰਾਂ ਨੇ ਅੱਜ ਇੱਥੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਨੰਗੇ ਧੜ ਪ੍ਰਦਰਸ਼ਨ ਦਿੱਤਾ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਵਰਕੌਮ ਦੀ ਮੈਨੇਜਮੈਂਟ ਦਾ ਪੁਤਲਾ ਸਾੜਿਆ ਗਿਆ।
ਯੂਨੀਅਨ ਦੇ ਮੁੱਖ ਆਗੂਆਂ ਵਿਜੈਇੰਦਰ ਸਿੰਘ ਤੇ ਅਮਨ ਕੰਬੋਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪਾਵਰਕੌਮ ਨੇ ਲਾਈਨਮੈਨਾਂ ਦੀਆਂ 2100 ਪੋਸਟਾਂ ਕੱਢੀਆਂ ਸਨ, ਜਿਨ੍ਹਾਂ ਵਿੱਚ ਪੇਪਰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਰੱਖਣਾ ਲਾਜ਼ਮੀ ਸੀ ਪਰ ਸਰਕਾਰ ਨੇ 2100 ਵਿੱਚੋਂ 1360 ਪੋਸਟਾਂ ’ਤੇ ਉਮੀਦਵਾਰਾਂ ਨੂੰ ਜੁਆਇਨ ਕਰਵਾ ਲਿਆ ਪਰ ਬਾਕੀ ਰਹਿ ਗਏ ਮੈਰਿਟ ਵਿੱਚ ਆਏ 700 ਤੋਂ ਵੱਧ ਉਮੀਦਵਾਰਾਂ ਨੂੰ ਲਟਕਾ ਦਿੱਤਾ ਗਿਆ। 1360 ਵਿੱਚੋਂ ਵੀ 400 ਉਮੀਦਵਾਰ ਪੰਜਾਬ ਤੋਂ ਬਾਹਰਲੀ ਸਟੇਟ ਦੇ ਰੱਖੇ ਗਏ ਹਨ, ਜਦ ਕਿ ਪੰਜਾਬ ਸਰਕਾਰ ਨੂੰ ਪਹਿਲ ਆਪਣੇ ਸੂਬੇ ਦੇ ਯੋਗ ਉਮੀਦਵਾਰਾਂ ਨੂੰ ਦੇਣੀ ਬਣਦੀ ਸੀ, ਪੰਜਾਬ ਸਰਕਾਰ ਦਾ ਇਹ ਰਵੱਈਆ ਪੰਜਾਬ ਵਿਰੋਧੀ ਹੈ। ਆਗੂਆਂ ਨੇ ਕਿਹਾ,‘ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਭਰ ਵਿੱਚੋਂ ਅਸੀਂ ਪਰਿਵਾਰਾਂ ਸਮੇਤ ਇੱਥੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵਾਂਗੇ।’ ਆਗੂਆਂ ਨੇ ਮੰਗ ਕੀਤੀ ਕਿ ਮੈਰਿਟ ’ਤੇ ਆਧਾਰ ’ਤੇ ਖ਼ਾਲੀ ਪਈਆਂ 700 ਪੋਸਟਾਂ ’ਤੇ ਰੱਖਿਆ ਜਾਵੇ, ਪੰਜਾਬ ਦੇ ਬੱਚਿਆਂ ਨੂੰ ਪਹਿਲ ਦੇ ਅਧਾਰ ’ਤੇ ਭਰਤੀ ਕੀਤਾ ਜਾਵੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ