ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 27 ਮਾਰਚ
ਸਰਕਾਰ ਦੇ ਝੂਠੇ ਦਾਅਵਿਆ ਦੀ ਪੋਲ ਖੋਲ੍ਹਣ ਲਈ ਅੱਜ ਸਰਵ ਸਿੱਖਿਆ ਅਭਿਆਨ/ਮਿਡ-ਡੇ ਮੀਲ ਦਫਤਰੀ ਕਰਮਚਾਰੀ ਪੋਲੋ ਗਰਾਊਡ ਵਿੱਚ ਇਕੱਠੇ ਹੋਏ। ਪਟਿਆਲਾ ਪ੍ਰਸਾਸ਼ਨ ਵੱਲੋਂ ਲਗਾਤਾਰ ਜਥੇਬੰਦੀ ਤੇ ਸਰਕਾਰ ਨਾਲ ਤਾਲਮੇਲ ਜਾਰੀ ਰੱਖਿਆ ਅਤੇ ਤਹਿਸੀਲਦਾਰ ਇੰਦਰ ਕੁਮਾਰ ਵੱਲੋਂ ਧਰਨਾ ਸਥਾਨ ’ਤੇ ਆ ਕੇ ਸਿੱਖਿਆ ਮੰਤਰੀ ਨਾਲ 30 ਮਾਰਚ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਪੈਨਲ ਮੀਟਿੰਗ ਦਾ ਸਮਾਂ ਐਲਾਨ ਕੀਤਾ ਅਤੇ ਲਿਖਤੀ ਪੱਤਰ ਦੇਣ ਮਗਰੋਂ ਸੰਘਰਸ਼ੀ ਕਾਰਕੁਨਾਂ ਵਾਪਸ ਪਰਤਣ ਲਈ ਰਾਜ਼ੀ ਹੋਏ। ਰੈਲੀ ਨੂੰ ਸਰਵ ਸਿੱਖਿਆ ਅਭਿਆਨ ਮਿਡ-ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਅਸ਼ੀਸ਼ ਜੁਲਾਹਾ, ਪਰਵੀਨ ਸ਼ਰਮਾ ਨੇ ਸੰਬੋਧਨ ਕੀਤਾ।