ਖੇਤਰੀ ਪ੍ਰਤੀਨਿਧ
ਪਟਿਆਲਾ, 13 ਸਤੰਬਰ
ਪੰਜਾਬ ਸਰਕਾਰ ਕੇਵਲ ਮੁਫ਼ਤ ਦੀਆਂ ਯੋਜਨਾਵਾਂ ਵੱਲ ਜ਼ੋਰ ਲਾ ਕੇ ਪੰਜਾਬ ਨੂੰ ਹੋਰ ਕਰਜ਼ਾਈ ਕਰਦਿਆਂ, ਲੋਕਾਂ ਨੂੰ ਆਲਸੀ ਤੇ ਨਿਕੰਮੇ ਬਣਾਉਣ ਵਾਲੇ ਰਾਹ ਤੁਰੀ ਹੋਈ ਹੈ ਜਿਸ ’ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਵਿੱਚ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਮੁਫ਼ਤ ਯੋਜਨਾਵਾਂ ਦੇਣ ਦੀ ਨੀਤੀ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕੋਲ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਤਾਂ ਫੰਡ ਨਹੀਂ ਹਨ ਤਾਂ ਅਜਿਹੀ ਵਿੱਚ ਮੁਫਤਖੋਰੀ ਬੰਦ ਕਰਨਾ ਚਾਹੀਦਾ ਹੈ। ਇਸ ਮੌਕੇ ਸੰਤ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ, ਜੋਰਾ ਸਿੰਘ, ਮਹਿੰਦਰ ਸਿੰਘ, ਜਰਨੇਲ ਸਿੰਘ, ਨਰੇਸ਼ ਕੁਮਾਰ, ਹੁਕਮ ਸਿੰਘ ਤੇ ਚਰਨਜੀਤ ਸਿੰਘ ਆਦਿ ਵੀ ਹਾਜ਼ਰ ਸਨ।