ਪੱਤਰ ਪ੍ਰੇਰਕ
ਘਨੌਰ, 1 ਅਕਤੂਬਰ
ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਜਸਪਾਲ ਸਿੰਘ ਰਾਜਗੜ੍ਹ, ਗੁਰਵਿੰਦਰ ਸਿੰਘ ਧੁੰਮਾਂ ਅਤੇ ਗੁਰਮੀਤ ਸਿੰਘ ਬਹਾਵਲਪੁਰ ਦੀ ਸਾਂਝੀ ਅਗਵਾਈ ਹੇਠ ਹੋਈ। ਇਸ ਮੌਕੇ ਚਰਨਜੀਤ ਸਿੰਘ ਲਾਛੜੂ ਕਲਾਂ, ਕਾਕਾ ਸਿੰਘ, ਪਵਨ ਕੁਮਾਰ ਸੋਗਲਪੁਰ, ਬਿਰਜ ਲਾਲ ਬਠੌਣੀਆਂ, ਸੁੱਚਾ ਸਿੰਘ ਖਲਾਸਪੁਰ, ਹਰੀ ਸਿੰਘ ਦੌਣ ਕਲਾਂ, ਜਗਪਾਲ ਸਿੰਘ ਮੰਡੌਲੀ ਅਤੇ ਰਣਜੀਤ ਸਿੰਘ ਮਰਦਾਂਪੁਰ ਸਮੇਤ ਹੋਰਨਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਵਿਚਾਰੀਆਂ ਗਈਆਂ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਝੋਨੇ ਦੀ ਵਾਢੀ ਹੋਣ ’ਤੇ ਪਰਾਲੀ ਸਾਂਭਣ ਦਾ ਪ੍ਰਬੰਧ ਕੀਤਾ ਜਾਵੇ, ਲਵਾਰਸ ਪਸ਼ੂਆਂ ਕਾਰਨ ਹੋ ਰਿਹਾ ਫ਼ਸਲਾਂ ਦਾ ਉਜਾੜਾ ਰੋਕਿਆ ਜਾਵੇ, ਡੀਏਪੀ ਖਾਦ ਦੀ ਘਾਟ ਦੂਰ ਕੀਤੀ ਜਾਵੇ, ਫੈਕਟਰੀਆਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਬੇਮੌਸਮੀ ਬਰਸਾਤ ਕਾਰਨ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ’ਤੇ ਸਮੂਹ ਕਿਸਾਨ ਜਥੇਬੰਦੀਆਂ ਸੰਘਰਸ਼ ਵਿੱਢਣਗੀਆਂ। ਇਸ ਮੌਕੇ ਜਸਪਾਲ ਸਿੰਘ ਨਨਹੇੜਾ, ਕਿਰਪਾਲ ਸਿੰਘ ਬਹਾਵਲਪੁਰ, ਦਲਵੀਰ ਸਿੰਘ ਲਾਛੜੂ ਕਲਾਂ, ਤੇਜਿੰਦਰ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।