ਪੱਤਰ ਪ੍ਰੇਰਕ
ਪਾਤੜਾਂ, 6 ਜਨਵਰੀ
ਆਧੁਨਿਕ ਸਹੂਲਤਾਂ ਨਾਲ ਲੈਸ ਪਾਤੜਾਂ-ਪਟਿਆਲਾ ਰੋਡ ਉੱਤੇ ਖੁੱਲ੍ਹੇ ਵਾਤਾਵਰਨ ਵਿੱਚ ਬਣਾਇਆ ਯੂਨੀਵਰਸਲ ਹਸਪਤਾਲ ਦਾ ਬਾਬਾ ਗੁਰਜੀਤ ਹਰੀਗੜ੍ਹ ਵੱਲੋਂ ਆਈਸੀਯੂ ਤੇ ਆਪਰੇਸ਼ਨ ਥੀਏਟਰ ਦਾ ਉਦਘਾਟਨ ਕਰਨ ਮਗਰੋਂ ਹਸਪਤਾਲ ਲੋਕਾਂ ਨੂੰ ਸਮਰਪਿਤ ਕੀਤਾ ਗਿਆ। ਯੂਨੀਵਰਸਲ ਹਸਪਤਾਲ ਦੇ ਪ੍ਰਬੰਧਕ ਬਲਜੀਤ ਸਿੰਘ ਨਿਆਲ ਨੇ ਦੱਸਿਆ ਕਿ ਹਸਪਤਾਲ ਵਿੱਚ ਮੈਡੀਸਨ ਡਿਪਾਰਟਮੈਂਟ, ਗਾਇਨਾਕਲੋਜੀ ਅਤੇ ਜਰਨਲ ਸਰਜਰੀ ਦੀਆਂ ਸਹੂਲਤਾਂ ਦੇਣ ਲਈ ਐੱਮਡੀ ਇੰਟਰਨਲ, ਮੈਡੀਸਨ, ਐੱਮਐੱਸ ਗਾਇਨੀ, ਐੱਮਐੱਸ ਜਰਨਲ ਸਰਜਨ ਤੇ ਐੱਮਬੀਬੀਐੱਸ ਤਾਇਨਾਤ ਡਾਕਟਰ 24 ਘੰਟੇ ਸਿਹਤ ਸਹੂਲਤਾਂ ਪ੍ਰਦਾਨ ਕਰਨਗੇ। ਉਦਘਾਟਨੀ ਸਮਾਗਮ ਮੌਕੇ ਹਲਕਾ ਸ਼ੁਤਰਾਣਾ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ, ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਹਰਿਆਊ, ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ, ਸੇਵਾਮੁਕਤ ਆਈਆਰਐੱਸ ਕਮਿਸ਼ਨਰ ਅਮਰਜੀਤ ਸਿੰਘ ਘੱਗਾ ਆਦਿ ਨੇ ਯੂਨੀਵਰਸਲ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਇਹ ਹਸਪਤਾਲ ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ।