ਖੇਤਰੀ ਪ੍ਰਤੀਨਿਧ
ਪਟਿਆਲਾ, 21 ਅਪਰੈਲ
ਅੱਜ ਇੱਥੇ ਸ਼ੇਰਾਂਵਾਲਾ ਗੇਟ ’ਤੇ ਇਕ ਵਿਅਕਤੀ ਨੇ ਆਪਣਾ ਈ-ਰਿਕਸ਼ਾ ਅੱਗ ਲਾ ਕੇ ਸਾੜ ਦਿੱਤਾ। ਪੁਲੀਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਈ-ਰਿਕਸ਼ਾ ਨੂੰ ਅੱਗ ਲਾਉਣ ਵਾਲਾ ਇਹ ਵਿਅਕਤੀ ਵਿਨੋਦ ਕੁਮਾਰ ਹੈ। ਉਸ ਨੇ ਆਪਣਾ ਈ-ਰਿਕਸ਼ਾ ਬੈਂਕ ਤੋਂ ਲੋਨ ਲੈ ਕੇ ਖਰੀਦਿਆ ਸੀ। ਉਸ ਦਾ ਤਰਕ ਹੈ ਕਿ ਬੈਂਕ ਵਾਲੇ ਵਾਰ ਵਾਰ ਉਸ ਨੂੰ ਕਿਸ਼ਤ ਭਰਨ ਲਈ ਤੰਗ ਕਰ ਰਹੇ ਸਨ ਜਦੋਂ ਕਿ ਉਸ ਕੋਲ ਕਿਸ਼ਤ ਭਰਨ ਦਾ ਜੁਗਾੜ ਨਹੀਂ ਬਣ ਰਿਹਾ ਸੀ। ਇਸ ਦੇ ਚੱਲਦਿਆਂ ਉਸ ਨੇ ਤੰਗ ਆ ਕੇ ਅੱਜ ਆਪਣੇ ਈ-ਰਿਕਸ਼ਾ ’ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਘਟਨਾ ਤੋਂ ਬਾਅਦ ਵਿਨੋਦ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।