ਅਸ਼ਵਨੀ ਕੁਮਾਰ
ਸਮਾਣਾ, 11 ਜਨਵਰੀ
ਠੰਢ ਤੋ ਬਚਣ ਲਈ ਕਮਰੇ ਵਿੱਚ ਲਾਈ ਕੋਲਿਆਂ ਵਾਲੀ ਅੰਗੀਠੀ ਤੋਂ ਨਿਕਲੀ ਗੈਸ ਨਾਲ ਦਮ ਘੁਟਨ ਨਾਲ ਇਕ ਨੇਪਾਲੀ ਦੀ ਮੌਤ ਹੋ ਗਈ। ਮਾਮਲੇ ਦੇ ਜਾਂਚ ਅਧਿਕਾਰੀ ਥਾਣਾ (ਸਿਟੀ) ਦੇ ਏ.ਐੱਸ.ਆਈ. ਲਾਲੀ ਰਾਮ ਨੇ ਦੱਸਿਆ ਕਿ ਜੰਮ ਬਹਾਦਰ ਭੰਡਾਰੀ (55) ਨਿਵਾਸੀ ਧੂਰੀ ਪਟਿਆਲਾ ਰੋਡ ਸਮਾਣਾ ਵਿੱਚ ਇੱਕ ਰਾਈਸ ਮਿੱਲ ਵਿਚ ਕੰਮ ਕਰਦਾ ਸੀ। ਬੀਤੀ ਰਾਤ ਠੰਢ ਤੋਂ ਬਚਣ ਲਈ ਉਹ ਕੋਲੇ ਦੀ ਅੰਗੀਠੀ ਜਲਾ ਕੇ ਆਪਣੇ ਕਮਰੇ ਵਿੱਚ ਸੁੱਤਾ ਸੀ ਤੇ ਸਵੇਰੇ ਮ੍ਰਿਤਕ ਮਿਲਿਆ। ਉਨ੍ਹਾਂ ਨੇ ਅੰਗੀਠੀ ਵਿਚ ਕੋਲੇ ਦੇ ਜਲਣ ਨਾਲ ਕਮਰੇ ਵਿਚ ਇਕੱਠੀ ਹੋਈ ਗੈਸ ਕਾਰਨ ਉਸ ਦਾ ਦਮ ਘੁਟਨ ਦਾ ਸ਼ੱਕ ਜ਼ਾਹਿਰ ਕੀਤਾ।ਪੁਲੀਸ ਨੇ ਇਸ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।