ਪੱਤਰ ਪ੍ਰੇਰਕ
ਸਮਾਣਾ, 3 ਅਪਰੈਲ
ਛੱਤ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋਏ 7 ਸਾਲਾ ਨੇਤਰਹੀਣ ਬੱਚੇ ਸੋਹਣ ਸਿੰਗਲਾ ਪੁੱਤਰ ਜਤਿੰਦਰ ਸਿੰਗਲਾ ਵਾਸੀ ਵੜੈਚ ਕਲੋਨੀ ਦੀ ਪੀਜੀਆਈ ਚੰਡੀਗੜ੍ਹ ’ਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਵਾਰਸਾਂ ਅਨੁਸਾਰ ਸੋਹਣ ਸਿੰਗਲਾ ਬਚਪਨ ਤੋਂ ਹੀ ਨੇਤਰਹੀਣ ਸੀ। ਸੋਮਵਾਰ ਦੁਪਹਿਰ ਪੌੜੀਆਂ ਦਾ ਦਰਵਾਜ਼ਾ ਖੁੱਲ੍ਹਾ ਰਹਿਣ ਕਾਰਨ ਉਹ ਘਰ ਦੀ ਛੱਤ ’ਤੇ ਚੜ੍ਹ ਗਿਆ ਪਰ ਹੇਠਾਂ ਉਤਰਨ ਵੇਲੇ ਅੰਦਾਜ਼ਾ ਨਾ ਲੱਗਣ ਕਾਰਨ ਉਹ ਛੱਤ ਤੋਂ ਨੀਚੇ ਡਿੱਗ ਕੇ ਜ਼ਖ਼ਮੀ ਹੋ ਕੇ ਬੇਹੋਸ਼ ਹੋ ਗਿਆ ਸੀ।