ਪੱਤਰ ਪ੍ਰੇਰਕ
ਪਾਤੜਾਂ, 10 ਅਕਤੂਬਰ
ਯੂਨੀਵਰਸਲ ਆਈਟੀਆਈ ਕਾਲਜ ਵਿੱਚ ਧੀ ਪੰਜਾਬਣ ਮੰਚ ਵਲੋਂ ਪਾਤੜਾਂ ਆਡੀਸ਼ਨ ਕਰਵਾਇਆ ਗਿਆ। ਆਈਟੀਆਈ ਦੇ ਚੇਅਰਮੈਨ ਬਲਜੀਤ ਸਿੰਘ ਦੀ ਅਗਵਾਈ ’ਚ ਕਰਵਾਏ ਸਮਾਗਮ ਦੌਰਾਨ 29 ਪੰਜਾਬਣ ਮੁਟਿਆਰਾਂ ਸੈਮੀਫਾਈਨਲ ਲਈ ਚੁਣ ਲਈਆਂ ਗਈਆਂ ।
ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡੀਐੱਸਪੀ ਪਾਤੜਾਂ ਬੂਟਾ ਸਿੰਘ ਤੇ ਮੰਚ ਦੇ ਡਾਇਰੈਕਟਰ ਹਰਜੀਤ ਸਿੰਘ ਢੀਂਗਰਾ ਨੇ ਦੱਸਿਆ ਕਿ ਮੰਚ ਦਾ ਯਤਨ ਹੈ ਕਿ ਨੌਜਵਾਨ ਪੀੜੀ ਨੂੰ ਵਿਰਸੇ ਤੋਂ ਜਾਣੂ ਕਰਵਾ ਕੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾਵੇ। ਇਸ ਮੌਕੇ ਸੁਨੀਤਾ ਰਾਣੀ, ਹਰਮਨਪ੍ਰੀਤ ਕੌਰ, ਰੰਪੀ ਦੇਵੀ, ਮਨਪ੍ਰੀਤ ਕੌਰ, ਵਿੱਕੀ ਸੰਦੀਪ ਕੌਰ, ਅਨੁਦੀਪ ਕੌਰ, ਕਿਰਨਾ ਰਾਣੀ, ਰਮਨੀਤ ਕੌਰ, ਨਿਸ਼ਾ, ਸੰਦੀਪ ਕੌਰ, ਗਗਨਦੀਪ ਕੌਰ, ਰੁਪਿੰਦਰ ਕੌਰ, ਨੇਹਾ, ਜਸ਼ਨਪ੍ਰੀਤ ਕੌਰ, ਨਗਮਾ, ਜੋਤੀ ਰਾਣੀ, ਪ੍ਰਿਅੰਕਾ ਰਾਣੀ, ਮਮਤਾ ਰਾਣੀ, ਰਮਨਦੀਪ ਕੌਰ, ਰਵਨੀਤ ਕੌਰ, ਜਸਪ੍ਰੀਤ ਕੌਰ, ਸੁਵੇਤਾ, ਡੋਗਰੀ ਦੇਵੀ, ਅੱਕੀ, ਬਬਲੀ ਕੌਰ, ਸੋਨੀਆ ਕੌਰ, ਸ਼ੁੱਭ ਸ਼ਗਨ ਅਤੇ ਜੋਤੀ ਨੇ ਆਡੀਸ਼ਨ ਵਿਚ ਆਪਣੀ ਪੇਸ਼ਕਾਰੀ ਰਾਹੀਂ ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ।