ਗੁਰਨਾਮ ਸਿੰਘ ਅਕੀਦਾ
ਪਟਿਆਲਾ, 12 ਜੂਨ
ਪੰਜਾਬੀ ਸਾਹਿਤ ਸਭਾ ਪਟਿਆਲਾ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ (ਹਰਿਆਣਾ ਸਰਕਾਰ) ਵੱਲੋਂ ਸਾਂਝੇ ਤੌਰ ’ਤੇ ‘ਪਟਿਆਲਾ ਕਾਵਿ-ਕਾਫ਼ਲਾ’ (ਕਵੀ ਦਰਬਾਰ) ਕਰਵਾਇਆ ਗਿਆ, ਜਿਸ ਵਿਚ ਪੰਜਾਬ ਅਤੇ ਹਰਿਆਣਾ ਦੇ ਵੱਡੀ ਗਿਣਤੀ ਵਿਚ ਕਵੀਆਂ ਨੇ ਭਾਗ ਲਿਆ। ਭਾਸ਼ਾ ਵਿਭਾਗ ਪਟਿਆਲਾ ਵਿੱਚ ਕਰਵਾਏ ਗਏ ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਮੁੱਖ ਮਹਿਮਾਨ ਗੁਰਵਿੰਦਰ ਸਿੰਘ ਧਮੀਜਾ ਡਿਪਟੀ ਚੇਅਰਮੈਨ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਸ਼ਾਮਲ ਹੋਏ, ਜਦੋਂਕਿ ਪ੍ਰਧਾਨਗੀ ਡਾ. ਵੀਰਪਾਲ ਕੌਰ, ਸੰਯੁਕਤ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਨੇ ਕੀਤੀ। ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ (ਹਰਿਆਣਾ ਸਰਕਾਰ) ਦੇ ਸਾਂਝੇ ਉਦਮ ਨਾਲ ਪੰਜਾਬੀ ਮਾਤ ਭਾਸ਼ਾ ਯਕੀਨਨ ਪ੍ਰਫੁੱਲਿਤ ਹੋਵੇਗੀ, ਮੁੱਖ ਮਹਿਮਾਨ ਗੁਰਵਿੰਦਰ ਸਿੰਘ ਧਮੀਜਾ ਨੇ ਹਰਿਆਣਾ ਅਕਾਦਮੀ ਦੇ ਸਹਿਯੋਗ ਨਾਲ ਹਰਿਆਣਾ ਵਿੱਚ ਪੰਜਾਬੀ ਨੂੰ ਪ੍ਰਫੁਲਿਤ ਕਰਨ ਦਾ ਭਰੋਸਾ ਦਿੱਤਾ। ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਗੁਰਬਚਨ ਸਿੰਘ ਰਾਹੀ, ਬਲਬੀਰ ਸਿੰਘ ਸੈਣੀ, ਗੁਰਦਿਆਲ ਰੌਸ਼ਨ, ਡਾ. ਗੁਰਇਕਬਾਲ ਸਿੰਘ ਅਤੇ ਅਰਤਿੰਦਰ ਸੰਧੂ ਅਤੇ ਸ਼ਾਇਰ ਵਿਜੈ ਵਿਵੇਕ ਨੇ ਵੱਖ-ਵੱਖ ਦ੍ਰਿਸ਼ਟੀ ਤੋਂ ਗ਼ਜ਼ਲਾਂ ਸੁਣਾ ਕੇ ਵਾਹ-ਵਾਹੀ ਖੱਟੀ। ਇਸ ਦੌਰਾਨ ਹਰਿਆਣਾ ਤੋਂ ਵਿਸ਼ੇਸ਼ ਤੌਰ ’ਤੇ ਡਾ. ਰਤਨ ਸਿੰਘ ਢਿੱਲੋਂ, ਡਾ. ਸੁਦਰਸ਼ਨ ਗਾਸੋ, ਮਨਜੀਤ ਕੌਰ ਅੰਬਾਲਵੀ, ਡਾ. ਚਰਨਜੀਤ ਕੌਰ (ਕਰਨਾਲ) ਆਦਿ ਨੇ ਹਿੱਸਾ ਲਿਆ। ਇਸ ਮੌਕੇ ਸ਼੍ਰੋਮਣੀ ਕਵੀ ਸਰਦਾਰ ਪੰਛੀ, ਰਵਿੰਦਰ ਭੱਠਲ, ਸੁਮਨ ਬਤਰਾ, ਸਤੀਸ਼ ਵਿਦਰੋਹੀ, ਰਣਜੀਤ ਆਜ਼ਾਦ ਕਾਂਝਲਾ, ਅਮਰ ਗਰਗ ਕਲਮਦਾਨ, ਜੋਗਾ ਸਿੰਘ ਧਨੌਲਾ, ਰਘਬੀਰ ਸਿੰਘ ਮਹਿਮੀ ਆਦਿ ਨੇ ਆਪਣੀਆਂ ਲਿਖਤਾਂ ਪੜ੍ਹੀਆਂ।